ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ)
ਪ੍ਰਿੰਸੀਪਲ  ਸਰਕਾਰੀ ਆਈ.ਟੀ.ਆਈ. ਮਾਨਸਾ  ਹਰਵਿੰਦਰ ਭਾਰਦਵਾਜ ਨੇ ਦੱਸਿਆ ਕਿ ਕੈਂਪ ਕਮਾਡੈਂਟ  ਕੇ.ਐਸ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 15 ਫਰਵਰੀ ਤੋਂ 19 ਫਰਵਰੀ 2021 ਤੱਕ ਐਨ.ਸੀ.ਸੀ. ਦਾ ਪੰਜ ਰੋਜ਼ਾ ਕੈਂਪ ਸ਼ੁਰੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੈਂਪ ਦਾ ਉਦਘਾਟਨ ਕੈਪਟਨ ਏ.ਕੇ. ਪਵਾਰ ਡਿਪਟੀ ਕਮਾਂਡੈਂਟ ਵੱਲੋਂ ਕੀਤਾ ਗਿਆ।
ਇਸ ਮੌਕੇ ਉਨ੍ਹਾ ਕੈਡਿਟਾਂ ਨੂੰ ਕੈਂਪ ਵਿੱਚ ਅਨੁਸ਼ਾਸਨ ਅਤੇ ਸਮੇਂ ਦੀਆਂ ਕਦਰਾਂ ਕੀਮਤਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਭਵਿੱਖ ਵਿੱਚ ਐਨ.ਸੀ.ਸੀ. ਤੋਂ ਪ੍ਰਾਪਤ ਹੋਣ ਵਾਲੇ ਲਾਭਾਂ ਬਾਰੇ ਦੱਸਿਆ। ਸਰਕਾਰੀ ਨਿਯਮਾਂ ਅਨੁਸਾਰ ਕੈਂਪ ਵਿੱਚ ਭਾਗ ਲੈਣ ਵਾਲੇ ਕੈਡਿਟਸ ਦਾ ਕੋਵਿਡ-19 ਦਾ ਟੈਸਟ ਕਰਵਾਇਆ ਗਿਆ।
ਪ੍ਰਿੰਸੀਪਲ ਨੇ ਦੱਸਿਆ ਕਿ ਇਸ ਕੈਂਪ ਵਿੱਚ ਆਈ.ਟੀ.ਆਈ. ਮਾਨਸਾ ਅਤੇ ਆਈ.ਟੀ.ਆਈ. ਬੁਢਲਾਡਾ ਦੇ 45 ਕੈਡਿਟਸ ਭਾਗ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਕੈਪਟਨ ਗੁਰਮੇਲ ਸਿੰਘ ਮਾਖਾ, 20 ਪੰਜਾਬ ਬਟਾਲੀਅਨ ਐਨ.ਸੀ.ਸੀ. ਬਠਿੰਡਾ ਦੇ ਨਾਇਬ ਸੂਬੇਦਾਰ ਸੁਰੇਸ਼ ਕੁਮਾਰ, ਸੁਸ਼ੀਲ ਕੁਮਾਰ, ਹਵਲਦਾਰ ਬੀਰਿੰਦਰ ਸਿੰਘ, ਮੈਡਮ ਸੁਮਨਦੀਪ ਕੌਰ ਕੈਡਿਟਾਂ ਨੂੰ ਟੇ੍ਰਨਿੰਗ ਦੇ ਰਹੇ ਹਨ ਅਤੇ ਸੰਸਥਾ ਦੇ ਐਨ.ਸੀ.ਸੀ. ਇੰਚਾਰਜ ਸ਼੍ਰੀਮਤੀ ਕੁਲਵਿੰਦਰ ਕੌਰ ਕੈਂਪ ਦੀ ਦੇਖ-ਰੇਖ ਕਰ ਰਹੇ ਹਨ। ਇਸ ਮੌਕੇ ਸੰਸਥਾ ਦੇ ਐਨ.ਐਸ.ਐਸ. ਅਫ਼ਸਰ ਜਸਪਾਲ ਸਿੰਘ, ਸੀਨੀਅਰ ਸਹਾਇਕ ਅੰਮ੍ਰਿਤਪਾਲ ਸਿੰਘ ਅਤੇ ਸੁਨੀਲ ਹਾਜ਼ਿਰ ਸਨ।

LEAVE A REPLY