ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ)  ਸੁਰਿੰਦਰ ਲਾਂਬਾ, ਆਈਪੀਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਵਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦਸਿਆ ਗਿਆ ਕਿ ਮਾਨਸਾ ਪੁਲਿਸ ਵਲੋਂ ਸੜਕ ਸੁਰਖਿਆ ਜੀਵਨ ਰਖਿਆ ਦੇ ਨਾਹਰੇ ਤਹਿਤ ਮਿਤੀ 18ਜਨਵਰੀ 2021 ਤੋਂ 17 ਫਰਵਰੀ 2021 ਤਕ ਨੈਸ਼ਨਲ ਰੋਡ ਸੇਫਟੀ ਮਹੀਨਾ ਮਨਾਇਆ ਜਾ ਰਿਹਾ ਹੈ। ਇਸੇ ਮੁਹਿੰਮ ਦੀ ਲੜੀ ਵਿਚ ਪਿਛਲੇ ਦਿਨੀ  ਸੰਜੀਵ ਗੋਇਲ ਡੀਐਸਪੀ(ਸਥਾਨਕ) ਮਾਨਸਾ ਅਤੇ  ਗੁਰਮੀਤ ਸਿੰਘ
ਡੀਐਸਪੀ(ਸ.ਡ.) ਮਾਨਸਾ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਦੀਪ ਸਿੰਘ ਮੁਖ ਅਫਸਰ ਥਾਣਾ ਸਿਟੀ 1 ਮਾਨਸਾ,
ਇੰਸਪੈਕਟਰ ਜਗਦੀਸ਼ ਕੁਮਾਰ ਮੁਖ ਅਫਸਰ ਥਾਣਾ ਸਿਟੀ 2 ਮਾਨਸਾ, ਸ.ਥ. ਅਫਜਾਲ ਅਹਿਮਦ ਇੰਚਾਰਜ ਸਿਟੀ
ਟਰੈਫਿਕ ਮਾਨਸਾ ਅਤੇ ਸ.ਥ. ਸੁਰੇਸ਼ ਕੁਮਾਰ ਸਿੰਘ ਟਰੈਫਿਕ ਐਜੂਕੇਸਨ ਸੈਲ ਮਾਨਸਾ ਵਲੋਂ ਟਰੈਫਿਕ ਨਿਯਮਾਂ ਦੀ
ਜਾਣਕਾਰੀ ਦੇਣ ਲਈ ਸਕੂਲੀ ਬਚਿਆ ਦੀ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਹਨਾਂ ਸਕੂਲੀ ਬਚਿਆ
ਵਲੋਂ ਆਪਣੇ ਆਪਣੇ ਸਾਈਕਲਾ ਤੇ ਵਖ ਵਖ ਸਲੋਗਨਾ ਦੀਆ ਤਖਤੀਆ ਲਗਾ ਕੇ ਲੋਕਾ ਨੂੰ ਟਰੈਫਿਕ ਨਿਯਮਾਂ ਸਬੰਧੀ
ਜਾਗਰੂਕ ਕੀਤਾ ਗਿਆ। ਇਹ ਰੈਲੀ ਸਹਿਰ ਮਾਨਸਾ ਤੋਂ ਹੁੰਦੀ ਹੋਈ ਜਿਲਾ ਟਰਾਸਪੋਰਟ ਦਫਤਰ ਮਾਨਸਾ ਵਿਖੇ ਸਮਾਪਤ
ਹੋਈ, ਜਿਥੇ ਵਖ ਵਖ ਸਕੂਲਾਂ ਦੇ 100 ਤੋ ਵਧ ਬਚੇ ਸਾਮਲ ਹੋਏ । ਐਸਐਸਪੀ ਮਾਨਸਾ ਵਲੋਂ ਜਾਣਕਾਰੀ ਦਿੰਦੇ  ਹੋਏ ਦਸਿਆ ਗਿਆ ਕਿ ਮਾਨਸਾ ਪੁਲਿਸ ਵਲੋਂ ਨੈਸ਼ਨਲ ਰੋਡ ਸੇਫਟੀ ਮਹੀਨਾੋ ਸਿਵਲ ਪ੍ਰਸਾਸਨ ਅਤੇ ਆਵਾਜਾਈ ਵਿਭਾਗ ਨਾਲ ਮਿਲ ਕੇ ਮਨਾਇਆ ਜਾ ਰਿਹਾ ਹੈ।
ਇਸ ਸਬੰਧੀ ਅਜ ਐਸਡੀਐਮ ਮਾਨਸਾ ਡਾ. ਸਿਖਾ ਭਗਤ ਜੀ ਦੇ ਸਹਿਯੋਗ ਨਾਲ ਜਿਲ੍ਹਾ ਟਰਾਸਪੋਰਟ ਦਫਤਰ ਦੇ
ਪਾਰਕ ਨੂੰ ਟਰੈਫਿਕ ਅਵੇਰਨੈਸ ਪਾਰਕ ਵਜੋਂ ਵਰਤੋ ਕਰਦੇ ਹੋਏ ਸਕੂਲੀ ਬਚਿਆ ਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ
ਦੇਣ ਲਈ ਬੁਲਾਇਆ ਗਿਆ ਹੈ। ਜਿਹਨਾਂ ਨੂੰ ਦਸਿਆ ਗਿਆ ਕਿ ਰੋਡ ਸੇਫਟੀ ਦੇ ਨਿਯਮ ਕੀ ਹਨ ਅਤੇ ਇਹਨਾਂ ਦੀ
ਪਾਲਣਾ ਕਰਨੀ ਕਿਉ ਜਰੂਰੀ ਹੈ। ਬਚਿਆ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਨਸ਼ੇ ਦਾ ਸੇਵਨ ਕਰਕੇ
ਡਰਾਇਵਿੰਗ ਨਾ ਕਰਨ, ਵਹੀਕਲ ਚਲਾਉਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ, ਹੈਲਮਟ ਪਹਿਨਣ, ਸੀਟ ਬੈਲਟ
ਲਗਾਉਣ, ਇਕ ਲਾਈਨ ਵਿਚ ਚਲਣ,ਧੁੰਦ ਦੇ ਮੌਸਮ ਦੌਰਾਨ ਫੌਗ ਲਾਈਟਾ ਦੀ ਵਰਤੋਂ ਕਰਨ, ਵਹੀਕਲਾ ਨੂੰ
ਨਿਰਧਾਰਿਤ ਗਤੀ ਤੇ ਚਲਾਉਣ, ਟਰੈਫਿਕ ਲਾਈਟਾ ਦੀ ਪਾਲਣਾ ਕਰਨ ਆਦਿ ਨਿਯਮਾਂ ਤੋਂ ਇਲਾਵਾ ਰੋਡ ਸਿਗਨਲਾ
ਬਾਰੇ ਵੀ ਭਰਪੂਰ ਜਾਣਕਾਰੀ ਦਿਤੀ ਗਈ। ਐਸਐਸਪੀ ਮਾਨਸਾ ਵਲੋਂ ਇਹਨਾਂ ਬਚਿਆ  ਨੂੰ ਜਾਗਰੂਕ ਕਰਦਿਆਂ ਦਸਿਆ ਗਿਆ ਕਿ ਜੇਕਰ ਤੁਸੀ ਆਪਣੇ ਮਾਤਾ ਪਿਤਾ, ਰਿਸਤੇਦਾਰ ਜਾਂ ਦੋਸਤ ਮਿਤਰ ਨਾਲ ਵਹੀਕਲ ਤੇ ਸਫਰ ਕਰ
ਰਹੇ ਹੋ ਤਾਂ ਸਫਰ ਕਰਦੇ ਸਮੇਂ ਉਹਨਾਂ ਨੂੰ ਉਪਰੋਕਤ ਨਿਯਮਾਂ ਦੀ ਪਾਲਣਾ ਸਬੰਧੀ ਸਮੇਂ ਸਮੇਂ ਸਿਰ ਜਾਗਰੂਕ ਕਰੋ ਤਾਂ ਜੋ
ਕੀਮਤੀ ਜਾਨਾਂ ਜਿਹੜੀਆਂ  ਸੜਕੀ ਦੁਰਘਟਨਾਵਾ ਕਰਕੇ ਚਲੀਾ ਜਾਦੀਆਂ  ਹਨ, ਬਚਾਇਆ ਜਾ ਸਕਣ ਤਾਂ ਹੀ ਸਾਡਾ
ਸੜਕ ਸੁਰਖਿਆ ਜੀਵਨ ਰਖਿਆ ਦਾ ਨਾਹਰਾ ਸਫਲ ਹੋਵੇਗਾ।

LEAVE A REPLY