ਮਾਨਸਾ  (ਗੁਰਜੰਟ ਸਿੰਘ ਬਾਜੇਵਾਲੀਆ) ਕਿਸਾਨੀ ਸੰਘਰਸ਼ ਨੂੰ ਮਜਬੂਤ ਕਰਨ ਲਈ ਜਿਲ੍ਹਾ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਤੋਂ ਦਿੱਲੀ ਚੱਲੋ-ਮੋਰਚੇ ਮੱਲੋ ਜਨ ਚੇਤਨਾ ਸਾਇਕਲ ਮਾਰਚ ਵੱਖ ਵੱਖ ਪਿੰਡਾਂ ਵਿੱਚ ਹੁੰਦਾ ਹੋਇਆ ਅੱਜ ਮਾਨਸਾ ਪੁੱਜਾ। ਜਿਲ੍ਹਾ ਮਾਨਸਾ ਦੇ ਲੋਕ ਇਨਸਾਫ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਚੋਣਵੇਂ ਪੱਤਰਕਾਰਾਂ ਗੱਲ ਕਰਦਿਆ ਕਿਹਾ ਕਿ ਦਿੱਲੀ ਦੇ ਵਾਡਰਾਂ ਦੇ ਚੱਲ ਰਹੇ ਪਿਛਲੇ 81 ਦਿਨਾਂ ਤੋਂ ਕਿਸਾਨ ਅੰਦੋਲਨ ਨੂੰ ਮਜਬੂਤ ਕਰਨ ਲਈ ਇਹ ਜਨ ਚੇਤਨਾ ਸਾਇਕਲ ਮਾਰਚ 11 ਫਰਵਰੀ ਨੂੰ ਪਿੰਡ ਦਾਨ ਸਿੰਘ ਵਾਲਾ ਦੀ ਧਰਤੀ ਤੋਂ ਗੁਰੂ ਘਰ ਵਿੱਚੋਂ ਨਮਸਤਕ ਹੋਕੇ ਸਾਈਕਲਾਂ ਉੱਪਰ ਸਵਾਰ ਵੱਖ ਵੱਖ ਪਾਰਟੀਆਂ ਤੇ ਜੱਥੇਬੰਦੀਆਂ ਦੇ ਅਹੁਦੇਦਾਰ ਤੇ ਵਰਕਰਕਾਂ ਨੇ ਪਿੰਡ-ਪਿੰਡ ਜਾ ਕੇ ਆਮ ਲੋਕਾਂ ਨੂੰ ਤਿੰਨ ਕਾਲੇ ਕਿਸਾਨ ਵਿਰੋਧੀ ਕਾਨੂੰਨਾਂ ਬਾਰੇ ਜਾਗਰੂਕ ਕੀਤਾ ਅਤੇ ਦਿੱਲੀ ਚੱਲ ਰਹੇ ਸੰਘਰਸ਼ ਵਿੱਚ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਤਾਂ ਜੋ ਤਾਨਾਸ਼ਾਹੀ ਕੇਂਦਰ ਦੀ ਸਰਕਾਰ ਤੇ ਦਬਾਅ ਬਣਾ ਕੇ ਇਹ ਤਿੰਨੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਇਆ ਜਾ ਸਕੇ। ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਦੱਸਿਆ ਕਿ ਇਹ ਜਨ ਚੇਤਨਾ ਸਾਇਕਲ ਮਾਰਚ ਕੱਲ੍ਹ 11ਫਰਵਰੀ ਨੂੰ ਗੁਰੂ ਕੀ ਕਾਸ਼ੀ ਸ਼੍ਰੀ ਦਮਦਮਾ ਸਾਹਿਬ ਵਿੱਖੇ ਰੁੱਕਿਆ ਸੀ ਤੇ ਅੱਜ ਦਮਦਮਾ ਸਾਹਿਬ ਤੋਂ ਚੱਲ ਕੇ ਮੋੜ ਮੰਡੀ, ਕੋਟਲੀ ਕਲਾਂ, ਖੋਖਰ ਖੁਰਦ, ਖੋਖਰ ਕਲਾਂ ਹੁੰਦਾ ਹੋਇਆ ਸਾਈਕਲਾਂ ਰਾਹੀਂ ਅੱਜ ਮਾਨਸਾ ਪੁੱਜਾ।

ਮਾਨਸਾ ਪਹੁੰਚਣ ਤੇ ਸਾਇਕਲ ਸਵਾਰ ਅਹੁੱਦੇਦਾਰਾਂ ਤੇ ਵਰਕਰਾਂ ਦਾ ਮਿਸਤਰੀ ਹਰਪ੍ਰੀਤ ਸਿੰਘ ਦੀ ਵਰਕਸ਼ਾਪ ਤੇ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਸੀਨੀਅਰ ਮੀਤ ਪ੍ਰਧਾਨ, ਮਿਸਤਰੀ ਹਰਪ੍ਰੀਤ ਸਿੰਘ ਹਲਕਾ ਇੰਚਾਰਜ ਮਾਨਸਾ, ਜਨਕ ਰਾਜ ਉੱਡਤ ਸ਼ਹਿਰੀ ਪ੍ਰਧਾਨ ਮਾਨਸਾ ਨੇ ਚਾਹ-ਪਾਣੀ ਦਾ ਬੰਦੋਬਸਤ ਕਰਕੇ ਨਿਘਾ ਸੁਵਾਗਤ ਕੀਤਾ। ਇਸ ਦਿੱਲੀ-ਚੱਲੋ ਮੋਰਚੇ ਮੱਲੋ ਜਨ ਚੇਤਨਾ ਸਾਇਕਲ ਮਾਰਚ ਨੂੰ ਮਾਨਸਾ ਦੇ ਸਾਰੇ ਹੀ ਪਿੰਡਾਂ ਦੇ ਲੋਕਾਂ ਨੇ ਭਰਪੂਰ ਸਹਿਯੋਗ ਦਿੱਤਾ ਅਤੇ ਹੁਣ ਮਾਨਸਾ ਤੋਂ ਬੁਢਲਾਡਾ, ਬਰੇਟਾ ਹੁੰਦੇ ਹੋਏ ਦਿੱਲੀ ਵੱਲ ਮਾਰਚ ਕੀਤਾ। ਇਹ ਜਨ ਅੰਦੋਲਨ ਇੱਕਲੇ ਅੰਨ ਉਗਾਣ ਵਾਲਿਆਂ ਦਾ ਨਹੀਂ ਸਗੋਂ ਅੰਨ ਖਾਣ ਵਾਲਿਆਂ ਦਾ ਵੀ ਹੈ। ਇਸ ਕਰਕੇ ਹੁਣ ਇਸ ਜਨ ਚੇਤਨਾ ਸਾਇਕਲ ਮਾਰਚ ਤੋਂ ਉਤੇਜਤ ਹੋ ਕੇ ਹਰ ਰੋਜ਼ ਸਾਈਕਲਾਂ ਦੇ ਕਾਫ਼ਲੇ ਦਿੱਲੀ ਵੱਲ ਜਾਇਆ ਕਰਨਗੇ। ਦਿੱਲੀ ਚੱਲੋਂ ਮੋਰਚੇ ਮੱਲੋ ਸਾਇਕਲ ਮਾਰਚ ਵਿੱਚ ਜਸਵੀਰ ਸਿੰਘ ਅੱਕਲੀਆ ਲੋਕ ਇਨਸਾਫ਼ ਪਾਰਟੀ ਜਿਲ੍ਹਾ ਪ੍ਰਧਾਨ ਬਠਿੰਡਾ, ਬੂਟਾ ਸਿੰਘ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਜਿਲ੍ਹਾ ਸਹਾਇਕ ਸਕੱਤਰ ਬਠਿੰਡਾ, ਅਮੀਲਾਲ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਜਿਲ੍ਹਾ ਪ੍ਰਧਾਨ ਬਠਿੰਡਾ, ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਲੋਕ ਇਨਸਾਫ਼ ਪਾਰਟੀ ਸੀਨੀਅਰ ਮੀਤ ਪ੍ਰਧਾਨ ਜਿਲ੍ਹਾ ਮਾਨਸਾ, ਨਿਰਵੈਰ ਸਿੰਘ ਅੱਕਲੀਆ, ਮਿਸਤਰੀ ਹਰਪ੍ਰੀਤ ਸਿੰਘ ਸੱਦਾ ਸਿੰਘ ਵਾਲਾ ਹਲਕਾ ਇੰਚਾਰਜ ਮਾਨਸਾ, ਖੁਸਦਿਲ ਸਿੰਘ ਕੋਠੇ ਮੋਦਨ ਸਿੰਘ ਵਾਲੇ, ਜਨਕ ਰਾਜ ਉੱਡਤ ਸ਼ਹਿਰੀ ਪ੍ਰਧਾਨ ਮਾਨਸਾ, ਜਸਵੀਰ ਸਿੰਘ ਜੱਗਾ ਚਹਿਲ, ਖੁਸ਼ਪ੍ਰੀਤ ਸਿੰਘ ਸੱਦਾ ਸਿੰਘ ਵਾਲਾ, ਗੁਰਪ੍ਰੀਤ ਸਿੰਘ ਗਾਗੋਵਾਲੀਆ, ਜਸਵੀਰ ਸਿੰਘ ਨਿੱਕਾ ਅੱਕਲੀਆ, ਪੰਮਾ ਸਿੰਘ ਸੱਦਾ ਸਿੰਘ ਵਾਲਾ ਆਦਿ ਸ਼ਾਮਿਲ ਸਨ।

LEAVE A REPLY