ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) 14 ਫਰਵਰੀ ਨੂੰ ਹੋ ਰਹੀਆਂ ਨਗਰ ਕੌਂਸਲ ਚੋਣਾਂ ਲਈ ਵਾਰਡ ਨੰਬਰ 4 ਤੋਂ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜ ਰਹੇ ਹਨ I ਅਮ੍ਰਿਤਪਾਲ ਸਿੰਘ ਕੂਕਾ ਨੂੰ ਉਸ ਵਕਤ ਵੱਡਾ ਹੁੰਗਾਰਾ ਮਿਲਿਆ,ਜਦੋਂ ਉਨ੍ਹਾਂ ਦੇ ਨਾਲ ਸਾਬਕਾ ਡਿਪਟੀ ਸਪੀਕਰ ਸ੍ਰੀ ਜਸਵੰਤ ਸਿੰਘ ਫਾਫੜੇ ਅਤੇ ਕਰਮ ਸਿੰਘ ਚੌਹਾਨ ਨੇ ਵਾਰਡ ਵਿਚ ਰੱਖੇ ਗਏ ਚੋਣ ਜਲਸੇ ਨੂੰ ਸੰਬੋਧਨ ਕੀਤਾ I  ਇਸ ਵਕਤ ਦੋਹਾਂ ਆਗੂਆਂ ਨੇ ਵਾਰਡ ਨੰਬਰ 4 ਦੇ ਉਮੀਦਵਾਰ ਅਮ੍ਰਿਤਪਾਲ ਸਿੰਘ ਕੂਕਾ ਨੂੰ ਇਕ ਇਕ ਕੀਮਤੀ ਵੋਟ ਪਾ ਕੇ ਜਿਤਾਉਣ ਦੀ ਅਪੀਲ ਕੀਤੀ । ਇਸ ਮੌਕੇ ਸਾਬਕਾ ਡਿਪਟੀ ਸਪੀਕਰ ਨੇ ਘਰ ਘਰ ਜਾ ਕੇ ਵੋਟਾਂ ਮੰਗੀਆਂ ਵਾਰਡ ਦੇ ਲੋਕਾਂ ਵੱਲੋਂ ਪੂਰਾ ਵਿਸ਼ਵਾਸ ਦਿਵਾਇਆ ਗਿਆ । ਇਸ ਮੌਕੇ ਕਰਮ ਸਿੰਘ ਚੌਹਾਨ/ਸ੍ਰੀ ਗੁਰਮੁੱਖ ਸਿੰਘ ਸ਼ਾਹ ਜੀ ਨੇ ਆਏ ਹੋਏ ਆਗੂਆਂ ਅਤੇ ਲੋਕਾਂ ਦਾ ਧੰਨਵਾਦ ਕੀਤਾ ਇਸ ਮੌਕੇ ਸੇਵਾ ਸਿੰਘ ਸਿੱਧੂ, ਗੁਰਵਿੰਦਰ ਸੋਨੀ (ਗਿੱਲ) ਅਮਰਿੰਦਰ ਸਿੰਘ, ਦਵਿੰਦਰ ਸਿੰਘ ਚਾਹਲ,ਅਮ੍ਰਿਤ ਗਰਗ,ਨੱਛਤਰ ਸਿੰਘ , ਤਰਸੇਮ ਚੰਦ ਇਲਾਵਾ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਹਾਜ਼ਰ ਸਨ

LEAVE A REPLY