ਮਾਨਸਾ 8 ਫਰਵਰੀ (ਗੁਰਜੰਟ ਸਿੰਘ ਬਾਜੇਵਾਲੀਆ) ਰੇਲਵੇ ਸਟੇਸ਼ਨ ਤੇ ਲੱਗਾ ਕਿਸਾਨ ਮੋਰਚਾ ਅੱਜ 131 ਵੇ ਦਿਨ ਵਿੱਚ ਦਾਖਲ ਹੋ ਗਿਆ , ਮੋਰਚੇ ਵਿੱਚ ਕਿਸਾਨਾਂ, ਮਜਦੂਰਾਂ ਨੇ ਇਕੱਠੇ ਹੋਏ ਕੇ ਨਾਅਰੇਬਾਜੀ ਕਰਦਿਆਂ ਮੰਗ ਕੀਤੀ ਕਿ ਖੇਤੀ ਵਿਰੋਧੀ ਕਾਲੇ ਕਾਨੂੰਨ ਵਾਪਸ ਲਏ ਜਾਣ , ਐਮ. ਐੱਸ. ਪੀ ਤੇ ਦੇਸ਼ ਵਿਆਪੀ ਕਾਨੂੰਨ ਬਣਾਇਆ ਜਾਵੇ , ਜੇਲ੍ਹ ਵਿੱਚ ਬੰਦ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ ਤੇ ਝੂਠੇ ਪੁਲਿਸ ਕੇਸ ਖਾਰਜ ਕੀਤੇ ਜਾਣ । ਇਸ ਮੌਕੇ ਤੇ ਸੰਬੋਧਨ ਕਰਦਿਆਂ ਕੁਲਵਿੰਦਰ ਸਿੰਘ ਉੱਡਤ , ਬਲਵਿੰਦਰ ਖਿਆਲਾ, ਭਜਨ ਸਿੰਘ ਘੁੰਮਣ , ਤੇਜ ਸਿੰਘ ਚਕੇਰੀਆਂ , ਗਗਨ ਮਾਨਸਾ , ਬਾਬਾ ਬੋਹੜ ਸਿੰਘ , ਸੁਖਦਰਸ਼ਨ ਸਿੰਘ ਦਾਨੇਵਾਲੀਆ, ਘਣੀ ਸ਼ਾਮ ਨਿੱਕੂ , ਇਕਬਾਲ ਸਿੰਘ ਮਾਨਸਾ ਨੇ ਕਿਹਾ ਕਿ ਮੋਦੀ ਸਰਕਾਰ ਦਾ ਅਸਲੀ ਚਿਹਰਾ ਕਾਲੇ ਕਾਨੂੰਨਾਂ ਵਿਰੋਧੀ ਸੰਘਰਸ਼ ਨੇ ਜਨਤਾ ਵਿੱਚ ਨੰਗਾ ਕਰ ਦਿੱਤਾ ਤੇ ਹੁਣ ਕਾਲੇ ਕਾਨੂੰਨਾਂ ਦੀ ਵਾਪਸੀ ਜੇਕਰ ਮੋਦੀ ਸਰਕਾਰ ਨੇ ਨਾ ਕੀਤੀ ਤੇ ਹੋਰ ਮੰਗਾਂ ਨਾ ਮੰਨੀਆਂ ਤਾਂ ਦੇਸ਼ ਦੀ ਸੱਤਾ ਤੋ ਲਾਭੇ ਕੀਤਾ ਜਾਵੇਗਾ।

ਇਸ ਮੌਕੇ ਤੇ ਸਹਿਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਖਿਲਾਫ ਪ੍ਰਚਾਰ ਕਰਨ ਲਈ ਦੋ ਟੀਮਾਂ ਤੋਰੀਆ ਗਈਆਂ ਤੇ ਸਹਿਰ ਵਿੱਚ ਬੀ. ਜੇ.ਪੀ.ਦਾ ਬਾਈਕਾਟ ਕਰਨ ਲਈ ਬੈਨਰ ਲਾਏ ਗਏ ।

LEAVE A REPLY