ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ)
ਮਾਨਸਾ ਪੁਲਿਸ ਵਲੋਂ ਨਸਿਆ ਵਿਰੁਧ ਵਿਢੀ ਮੁਹਿੰਮ ਦੀ ਲੜੀ ਵਿਚ ਐਨਡੀਪੀਐਸ ਐਕਟ ਤਹਿਤ ਵਡੀ ਕਾਰਵਾਈ ਕਰਦੇ ਹੋਏ 3 ਮੁਲਜਿਮਾ ਨੂੰ ਕਾਬੂ ਕਰਕੇ ਉਹਨਾਂ ਵਿਰੁਧ 2
ਮੁਕਦਮੇ ਦਰਜ ਕਰਵਾ ਕੇ ਵਡੀ ਬਰਾਮਦਗੀ ਕਰਵਾਉਣ ਵਿਚ ਸਫਲਤਾ ਹਾਸਲ ਕੀਤੀ ਗਈ ਹੈ।
ਸੀਆਈਏ ਸਟਾਫ ਮਾਨਸਾ ਦੀ ਪੁਲਿਸ ਪਾਰਟੀ ਨੇ ਦੌਰਾਨੇ ਗਸਤ ਵਾ ਸਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿਚ ਬਾਹਦ ਪਿੰਡ ਅਕਾਵਾਲੀ ਪਾਸ ਗੁਰਜਿੰਦਰ ਸਿੰਘ ਉਰਫ ਘੁਗਰੂ ਪੁਤਰ ਜਸਵੀਰ ਸਿੰਘ ਵਾਸੀ ਅਕਾਵਾਲੀ ਨੂੰ ਕਾਬੂ ਕਰਕੇ ਉਸ ਪਾਸੋਂ 25 ਨਸ਼ੀਲੀਆਂ ਸ਼ੀਸ਼ੀਆਂ ਮਾਰਕਾ ਵਿਨਸੀਰੈਕਸ ਅਤੇ 250 ਨਸ਼ੀਲੀਆਂ ਗੋਲੀਆਂ ਮਾਰਕਾ ਕੈਰੀਸੋਮਾ ਬਰਾਮਦ ਕਰਕੇ ਮੁਲਜਿਮ ਦੇ ਵਿਰੁਧ ਥਾਣਾ ਬੋਹਾ ਵਿਖੇ ਐਨਡੀਪੀਐਸ ਐਕਟ ਦਾ ਮੁਕਦਮਾ ਦਰਜ ਕਰਵਾ ਕੇ ਬਰਾਮਦ ਮਾਲ ਨੂੰ ਕਬਜਾ ਪੁਲਿਸ ਵਿਚ ਲਿਆ ਗਿਆ ਹੈ।
ਇਸੇ ਤਰਾ ਐਂਟੀ ਨਾਰਕੋਟਿਕਸ ਸੈਲ ਮਾਨਸਾ ਦੀ ਪੁਲਿਸ ਪਾਰਟੀ ਨੇ ਦੌਰਾਨੇ ਗਸਤ ਵਾ ਸਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿਚ ਬਾਹਦ ਦਾਣਾਮੰਡੀ ਪਿੰਡ ਝੰਡੂਕੇ ਪਾਸ ਕੁਲਦੀਪ ਸਿੰਘ ਪੁਤਰ ਸੁਖਦੇਵ ਸਿੰਘ ਵਾਸੀ ਖਾਰਾ ਹਾਲ ਆਬਾਦ ਰੋੜੀ (ਹਰਿਆਣਾ) ਅਤੇ ਸਵਰਾਜ ਸਿੰਘ ਪੁਤਰ ਗੁਲਜਾਰ ਸਿੰਘ ਵਾਸੀ ਮਾਖਾ (ਹਰਿਆਣਾ) ਨੂੰ ਮੋਟਰਸਾਈਕਲ ਨੰ.ਪੀਬੀ 31 ਬੀ 8465 ਸਮੇਤ ਕਾਬੂ ਕਰਕੇ ਉਹਨਾਂ ਪਾਸੋਂ 1150 ਨਸ਼ੀਲੀਆਂ ਗੋਲੀਆਂ ਮਾਰਕਾ ਮਾਰਕਾ ਟਰੀਡੋਲ (ਟਰਾਮਾਡੋਲ) ਬਰਾਮਦ ਹੋਣ ਤੇ ਦੋਨਾ ਮੁਲਜਿਮ‍ਾ ਦੇ ਵਿਰੁਧ ਥਾਣਾ ਝੁਨੀਰ ਵਿਖੇ ਐਨਡੀਪੀਐਸ ਐਕਟ ਦਾ ਮੁਕਦਮਾ ਦਰਜ ਕਰਵਾ ਕੇ ਬਰਾਮਦ ਮਾਲ ਅਤੇ ਮੋਟਰਸਾਈਕਲ ਨੂੰ  ਪੁਲਿਸ ਨੇ ਕਬਜ਼ੇ ਵਿੱਚ ਲਿਆ ਗਿਆ ਹੈ। ਉਕਤ ਦੋਨਾਂ ਮੁਕਦਮਿਆਂ ਵਿਚ ਗ੍ਰਿਫਤਾਰ ਮੁਲਜਿਮਾ ਨੂੰ ਮਾਨਯੋਗ ਅਦਾਲਤ ਵਿਚ ਪੇਸ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਜਾਵੇਗਾ। ਜਿਹਨਾਂ ਪਾਸੋਂ ਡੂੰਘਾਈ ਨਾਲ ਪੁਛਗਿਛ ਕੀਤੀ ਜਾਵੇਗੀ ਕਿ ਉਹ ਇਹ ਨਸ਼ਾ ਕਿਥੋ ਲੈ ਕੇ ਆਏ ਸੀ ਅਤੇ ਅਗੇ ਕਿਥੇ ਵੇਚਣਾ ਸੀ। ਪੁਲੀਸ ਨੂੰ ਆਸ ਹੈ ਕਿ ਪੁੱਛਗਿੱਛ ਦੇ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ I

LEAVE A REPLY