विधवा महिला से फ्री की मछली मांगने वाला चौकी नंगल शामा का इंचार्ज मोहिंदर सिंह सस्पेंड – DCP गुरमीत सिंह

ਜਲੰਧਰ (ਮੁਨੀਸ਼ ਤੋਖੀ ) ਸੰਗਤਾਂ ਨੂੰ ਸਿੱਖ ਇਤਿਹਾਸ ਕੇ ਬਾਰੇ ਜਾਣੂ ਕਰਵਾਉਣ ਲਈ ਅਲੱਗ ਅਲੱਗ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ , ਧਾਰਮਿਕ ਸੰਸਥਾਵਾਂ ਵੱਲੋਂ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਉਪਰਾਲੇ ਕੀਤੇ ਜਾਂਦੇ ਹਨ ,ਇਸੇ ਲੜੀ ਦੇ ਤਹਿਤ ਅੱਜ ਗੁਰਦੁਆਰਾ ਸ਼੍ਰੀ ਸਿੰਘ ਸਭਾ,ਮੇਨ ਬਜ਼ਾਰ ਬਸਤੀ ਦਾਨਿਸ਼ਮੰਦਾਂ ਦੀ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਸੰਗਤਾਂ ਨੂੰ ਇਤਿਹਾਸਿਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਬੱਸ ਰਾਹੀਂ ਤਰਨ ਤਾਰਨ ਤੇ ਅੰਮ੍ਰਿਤਸਰ ਵਿਖੇ ਸਥਿਤ ਗੁਰਧਾਮਾਂ : ਗੋਇੰਦਵਾਲ ਸਾਹਿਬ , ਗੁਰਦੁਆਰਾ ਝੂਲਨਾਮਹਿਲ , ਟਾਹਲਾ ਸਾਹਿਬ ,ਗੁਰਦੁਆਰਾ ਸ਼ਹੀਦਾਂ (ਬਾਬਾ ਦੀਪ ਸਿੰਘ ਜੀ) , ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਏ ਗਏ I ਸੰਗਤਾਂ ਨੇ  ਗੁਰਧਾਮਾਂ ਦੇ ਦਰਸ਼ਨ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ I

ਇਸ ਮੌਕੇ ਵਿਜੇ ਕੁਮਾਰ ਮੀਤਾ ,ਪਰਦੀਪ ਸਿੰਘ, ਭਾਈ ਗਗਨਦੀਪ ਸਿੰਘ ,ਸੇਵਾ ਸਿੰਘ ਸੈਂਬੀ ਵੀ ਹਾਜ਼ਿਰ ਸਨ। ਸੰਗਤਾਂ ਨੇ ਪ੍ਰਬੰਧਕ ਕਮੇਟੀ ਦੁਆਰਾ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੇ ਆਸ ਕੀਤੀ ਕਿ ਅੱਗੇ ਤੋਂ ਵੀ ਪ੍ਰਬੰਧਕ ਕਮੇਟੀ ਇਸ ਤਰ੍ਹਾਂ ਦੇ ਉਪਰਾਲੇ ਕਰਦੀ ਰਹੇਗੀ, ਜਿਸ ਨਾਲ ਇਤਿਹਾਸਕ ਸਥਾਨਾਂ ਤੇ ਆ ਕੇ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ I ਪ੍ਰਬੰਧਕ ਕਮੇਟੀ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ I

LEAVE A REPLY