ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਖ-2 ਪਿੰਡਾ ਵਿੱਚ ਜਨਤਕ ਮੀਟਿੰਗਾਂ ਕੀਤੀਆ

ਮਾਨਸਾ ( ਗੁਰਜੰਟ ਸਿੰਘ ਬਾਜੇਵਾਲੀਆ) ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਖ-2 ਦੂਲੋਵਾਲ , ਨੰਗਲ ਕਲਾਂ , ਨੰਗਲ ਖੁਰਦ , ਸਹਾਰਨਾ, ਡੇਲੂਆਣਾ , ਹੀਰੇਵਾਲਾ ਆਦਿ ਜਨਤਕ ਮੀਟਿੰਗਾਂ ਕਰਕੇ ਕਾਲੇ ਕਾਨੂੰਨਾਂ ਖਿਲਾਫ਼ ਚਲ ਰਹੇ ਸੰਘਰਸ਼ ਵਿੱਚ ਭਰਵੀਂ ਸ਼ਮੂਲੀਅਤ ਕਰਨ ਕਰਨ ਤੇ 6 ਫਰਵਰੀ ਭਾਰਤ ਬੰਦ ਕਰਨ ਦਾ ਹੋਕਾ ਦਿੱਤਾ । ਇਹਨਾ ਮੀਟਿੰਗਾਂ ਵਿੱਚ ਭਾਰੀ ਗਿਣਤੀ ਵਿੱਚ ਕਿਸਾਨਾਂ, ਮਜਦੂਰਾਂ ਨੇ ਇਕੱਠੇ ਹੋ ਕੇ ਆਗੂਆ ਦੇ ਵਿਚਾਰ ਸੁਣੇ ਤੇ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਦਾ ਪ੍ਰਣ ਕੀਤਾ । ਇਸ ਮੌਕੇ ਤੇ ਸੰਬੋਧਨ ਕਰਦਿਆਂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਬਲਵਿੰਦਰ ਖਿਆਲਾ , ਭਜਨ ਸਿੰਘ ਘੁੰਮਣ , ਤੇਜ ਸਿੰਘ ਚਕੇਰੀਆਂ , ਮੇਜਰ ਸਿੰਘ ਦੂਲੋਵਾਲ ਤੇ ਹਰਜਿੰਦਰ ਸਿੰਘ ਮਾਨਸਾਹੀਆ ਨੇ ਕਿਹਾ ਕਿ ਦੇਸ਼ ਦਾ ਬਜਟ ਕਿਸਾਨਾਂ , ਮਜਦੂਰਾਂ ਨਾਲ ਕੋਝਾ ਮਜਾਕ ਹੈ ਤੇ ਦੇਸ਼ ਨੂੰ ਆਰਥਿਕ ਤੌਰ ਤੇ ਗੁਲਾਮ ਬਣਾਉਣ ਦਾ ਜਰੀਆ ਹੈ , ਉਹਨਾਂ ਕਿਹਾ ਕਿ ਬਜਟ ਨਾਲ ਮਹਿੰਗਾਈ ਚਰਮ ਸੀਮਾਂ ਤੇ ਪਹੁੰਚ ਜਾਵੇਗੀ । ਆਗੂਆ ਨੇ ਕਿਹਾ ਕਿ ਮੋਦੀ ਸਰਕਾਰ ਪੂਰੀ ਤਰ੍ਹਾਂ ਕਾਰਪੋਰੇਟ ਘਰਾਣਿਆਂ ਦੀ ਗੋਦ ਵਿੱਚ ਖੇਡ ਰਹੀ ਹੈ ਤੇ ਦੇਸ਼ ਨੂੰ ਵੇਚਣ ਤੇ ਲੱਗੀ ਹੋਈ ਹੈ , ਉਹਨਾਂ ਕਿਹਾ ਕਿ ਦੇਸ਼ ਦੀ ਜਨਤਾ ਹੁਣ ਮੋਦੀ ਸਰਕਾਰ ਨੂੰ ਚੱਲਦਾ ਕਰਕੇ ਹੀ ਦਮ ਲਵੇਗੀ ।

ਆਗੂਆ ਨੇ ਕਿਹਾ ਕਿ ਦਿੱਲੀ ਸੰਘਰਸ਼ 26 ਜਨਵਰੀ ਦੀ ਪਰੇਡ ਤੋਂ ਬਾਅਦ ਹੋਰ ਪ੍ਰਚੰਡ ਹੋ ਗਿਆ ਤੇ ਪੂਰੇ ਦੇਸ਼ ਦਾ ਕਿਸਾਨ ਦਿੱਲੀ ਵੱਲ ਨੂੰ ਚੱਲ ਪਿਆ ਤੇ ਮਾਨਸਾ ਜਿਲ੍ਹੇ ਵਿੱਚੋਂ ਵੀ ਵੱਡੀ ਗਿਣਤੀ ਵਿੱਚ ਸਾਨੂੰ ਦਿੱਲੀ ਜਾਣ ਤੇ 6 ਫਰਵਰੀ ਨੂੰ ਮਾਨਸਾ ਚੱਕਾ ਜ਼ਾਮ ਵਿਚ ਸਿਰਕਤ ਕਰਨਗੇ ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕੇਵਲ ਸਿੰਘ ਅਕਲੀਆ , ਪਾਲ ਸਿੰਘ ਮਾਨਸਾ , ਕੁਲਵੰਤ ਸਿੰਘ ਮਾਨਸਾ , ਰਾਜਿੰਦਰ ਸਿੰਘ ਹੀਰੇਵਾਲਾ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ।

LEAVE A REPLY