ਗੁਰਜੰਟ ਸਿੰਘ ਬਾਜੇਵਾਲੀਆ,ਮਾਨਸਾ, 01 ਫਰਵਰੀ  ਮਾਨਸਾ ਪੁਲਿਸ ਵਲੋਂ ਨਸਿਆ ਵਿਰੁੱਧ ਵਿਢੀ ਮੁਹਿੰਮ ਤਹਿਤ ਮੁਲਜਿਮਾ ਨੂੰ ਕਾਬੂ ਕਰਕੇ ਉਹਨਾਂ ਵਿਰੁਧ  ਨਸ਼ਿਆਂ ਦੇ ਮੁਕਦਮੇ ਦਰਜ ਰਜਿਸਟਰ ਕਰਵਾ ਕੇ ਬਰਾਮਦਗੀ ਕਰਵਾਈ ਗਈ ਹੈ।

ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਨੇ ਸਤਪਾਲ ਸਿੰਘ ਉਰਫ ਸਤਾ ਪੁਤਰ ਬਲਵਿੰਦਰ ਸਿੰਘ ਵਾਸੀ ਹਾਸਪੁਰ ਅਤੇ ਦਰਸaਨ ਸਿੰਘ ਪੁਤਰ ਪਤਾ ਰਾਮ ਵਾਸੀ ਭਗਵਾਨਪੁਰ ਹੀਂਗਣਾ ਨੂੰ ਮੋਟਰਸਾਈਕਲ ਹੀਰੋ ਸੀਡੀ ਡੀਲਕਸ ਨੰ.ਪੀਬੀ51ਏ1927 ਸਮੇਤ ਕਾਬੂ ਕਰਕੇ ਉਹਨਾਂ ਪਾਸੋਂ 855 ਨਸ਼ੀਲੀਆ ਗੋਲੀਆਂ ਮਾਰਕਾ ਟਰਾਮਾਡੋਲ ਬਰਾਮਦ ਹੋਣ ਤੇ ਮੁਲਜਿਮਾ ਦੇ ਵਿਰੁਧ ਥਾਣਾ ਸਰਦੂਲਗੜ ਵਿਖੇ ਐਨਡੀਪੀਐਸ ਐਕਟ ਦਾ ਮੁਕਦਮਾ ਦਰਜ ਕਰਵਾ ਕੇ ਬਰਾਮਦ ਮਾਲ ਅਤੇ  ਮੋਟਰਸਾਈਕਲ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।

ਥਾਣਾ ਭੀਖੀ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਹਰਮੀਤ ਸਿੰਘ ਪੁਤਰ ਤੋਤਾ ਸਿੰਘ ਵਾਸੀ ਭੀਖੀ ਵਿਰੁਧ ਐਨਡੀਪੀਐਸ ਐਕਟ ਦਾ ਮੁਕਦਮਾ ਦਰਜ ਕਰਾਇਆ,ਪੁਲਿਸ ਪਾਰਟੀ ਨੇ ਰੇਡ ਕਰਕੇ 1 ਕਿਲੋ 500 ਗ੍ਰਾਮ ਭੁਕੀ ਚੂਰਾਪੋਸਤ ਬਰਾਮਦ ਕੀਤੀ, ਮੁਲਜਿਮ ਦੀ ਗ੍ਰਿਫਤਾਰੀ ਬਾਕੀ ਹੈ। ਗ੍ਰਿਫਤਾਰ ਮੁਲਜਿਮਾ ਨੂੰ ਮਾਨਯੋਗ ਅਦਾਲਤ ਵਿਚ ਪੇਸ਼  ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁਛਗਿਛ ਕੀਤੀ ਜਾਵੇਗੀ।

ਆਬਕਾਰੀ ਐਕਟ ਤਹਿਤ ਕਾਰਵਾਈ ਕਰਦੇ ਹੋਏ ਸੀ ਆਈ ਏ ਸਟਾਫ ਮਾਨਸਾ ਦੀ ਪੁਲਿਸ ਪਾਰਟੀ ਨੇ ਮੰਗਤ ਸਿੰਘ ਪੁਤਰ ਕਰਨੈਲ ਸਿੰਘ ਵਾਸੀ ਕੋਰਵਾਲਾ ਅਤੇ ਕੇਵਲ ਸਿੰਘ ਪੁਤਰ ਗੁਰਪਿਆਰ ਸਿੰਘ ਵਾਸੀ ਲਖਮੀਰਵਾਲਾ ਨੂੰ ਮੋਟਰਸਾਈਕਲ ਸੀਟੀ100 ਨੰ.ਪੀਬੀ31ਐਨ8376 ਸਮੇਤ ਕਾਬੂ ਕਰਕੇ 48 ਬੋਤਲਾਂ  ਸਰਾਬ ਠੇਕਾ ਦੇਸੀ ਮਾਰਕਾ ਖਾਸਾ (ਪੰਜਾਬ) ਬਰਾਮਦ ਹੋਣ ਤੇ ਮੁਲਜਿਮਾ ਦੇ ਵਿਰੁਧ ਥਾਣਾ ਝੁਨੀਰ ਵਿਖੇ ਮੁਕਦਮਾ ਦਰਜ ਕਰਵਾ ਕੇ ਬਰਾਮਦ ਮਾਲ ਅਤੇ  ਮੋਟਰਸਾਈਕਲ ਨੂੰ ਕਬਜਾ ਪੁਲਿਸ ਵਿਚ ਲਿਆ ਗਿਆ ਹੈ।

.

ਥਾਣਾ ਬਰੇਟਾ ਦੀ ਪੁਲਿਸ ਪਾਰਟੀ ਨੇ ਸੇਰੂ ਸਿੰਘ ਉਰਫ ਰਾਜੀ ਪੁਤਰ ਗੁਰਮੇਲ ਸਿੰਘ ਵਾਸੀ ਸੰਘਰੇੜੀ ਨੂੰ ਕਾਬੂ ਕਰਕੇ 10 ਬੋਤਲਾਂ  ਸਰਾਬ ਠੇਕਾ ਦੇਸੀ ਮਾਰਕਾ ਮਾਲਟਾ (ਹਰਿਆਣਾ) ਬਰਾਮਦ ਕੀਤੀ।ਐਸਐਸਪੀ ਮਾਨਸਾ ਸ੍ਰੀ ਸੁਰੇਂਦਰ ਲਾਬਾ, ਆਈਪੀਐਸ ਵਲੋਂ ਦਸਿਆ ਗਿਆ ਕਿ ਨਸ਼ਿਆਅਤੇ  ਮਾੜੇ ਅਨਸਰਾ ਵਿਰੁਧ ਵਿਢੀ ਮੁਹਿੰਮ ਨੂੰ ਅਗੇ ਲਈ ਵੀ ਇਸੇ ਤਰਾ ਹੀ ਜਾਰੀ ਰਖਿਆ ਜਾ ਰਿਹਾ ਹੈI

LEAVE A REPLY