ਮਾਨਸਾ 31 ਜਨਵਰੀ ( ਗੁਰਜੰਟ ਸਿੰਘ ਬਾਜੇਵਾਲੀਆ) ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਨੇ ਨਸ਼ਿਆਂ ਵਿਰੁੱਧ ਵਿਢੀ ਮੁਹਿੰਮ ਤਹਿਤ ਵੱਖ ਵੱਖ ਮੁਕੱਦਮਿਆਂ ਚ ਮੁਲਜ਼ਮਾਂ ਨੂੰ ਕਾਬੂ ਕਰ ਕੇ ਉਹਨਾਂ ਵਿਰੁੱਧ ਮੁਕੱਦਮੇ ਦਰਜ ਰਜਿਸਟਰ ਕੀਤੇ ਹਨ।ਥਾਣਾ ਸਰਦੂਲਗਡ਼੍ਹ ਦੀ ਪੁਲਿਸ ਪਾਰਟੀ ਨੇ ਗਸਤ ਦੌਰਾਨ ਮਨਨੀਰ ਕੁਮਾਰ ਉਰਫ ਰਵੀਪੁੱਤਰ ਰਾਮ ਕੁਮਾਰ ਵਾਸੀ ਸਰਦੂਲਗੜ ਨੂੰ ਕਾਬੂ ਕਰਕੇ ਉਸ ਪਾਸੋਂ 12 ਕਿਲੋਗ੍ਰਾਮ ਭੁਕੀ ਚੂਰਾਪੋਸਤ ਬਰਾਮਦ ਕੀਤੀ। ਜਿਸਦੇ ਵਿਰੁਧ ਥਾਣਾ ਸਰਦੂਲਗੜ ਵਿਖੇ ਐਨਡੀਪੀਅੇੈਸ ਐਕਟ ਦਾ ਮੁਕਦਮਾ ਦਰਜ ਕਰਵਾ ਕੇ ਬਰਾਮਦ ਮਾਲ ਨੂੰ ਕਬਜਾ ਪੁਲਿਸ ਵਿਚ ਲਿਆ ਗਿਆ ਹੈ। ਇਹ ਮੁਲਜਿਮ ਨਸਿਆ ਦਾ ਧੰਦਾਕਰਦਾ ਹੈ, ਜਿਸਦੇ ਵਿਰੁਧ ਪਹਿਲਾਂ ਵੀ ਭੁਕੀ ਚੂਰਾਪੋਸਤ, ਸਰਾਬ ਅਤੇ ਆਰਮਜ ਐਕਟ ਦਾ ਇਕਮੁਕਦਮਾ (ਮੁ.ਨੰ.9/2016 ਥਾਣਾ ਸਰਦੂਲਗੜ) ਦਰਜ ਰਜਿਸਟਰ ਹੈ ਜੋ ਹਾਲੇ ਜੇਰ ਸਮਾਇਤ ਅਦਾਲਤ ਹੈ। ਗ੍ਰਿਫਤਾਰ ਮੁਲਜਿਮ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਜਾਵੇਗਾ।ਜਿਸਦੀ ਪੁਛਗਿਛ ਤੇ ਇਸਦੇ ਅਗਲੇ ਪਿਛਲੇ ਲਿੰਕਾਂ ਦਾ ਪਤਾ ਲਗਾ ਕੇ ਅ/ਧ 29 ਐਨਡੀਪੀੇੇਅੇੈਸ ਐਕਟ ਦਾ ਵਾਧਾ ਕਰਕੇ ਹੋਰ ਮੁਲਜਿਮ ਨਾਮਜਦ ਕਰਕੇ ਗ੍ਰਿਫ਼ਤਾਰ ਕੀਤੇ ਜਾਣਗੇ। ਜਿਹਨਾਂ ਦੀ ਪੁਛਗਿਛ ਕਰਕੇ ਮੁਕਦਮਾ ਵਿਚ ਅਗੇ ਹੋਰ ਪ੍ਰਗਤੀ ਕੀਤੀ ਜਾਵੇਗੀ। ਇਸ ਤਰ੍ਹਾਂਆਬਕਾਰੀ ਐਕਟ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਜੌੜਕੀਾਆ ਦੀ ਪੁਲਿਸ ਪਾਰਟੀ ਨੇ ਦਲਬੀਰ ਸਿੰਘ ਉਰਫ ਭਪਾ ਪੁਤਰ ਸ਼ੇਰ ਸਿੰਘ ਵਾਸੀ ਰੋੜੀ (ਹਰਿਆਣਾ) ਨੂੰ ਕਾਬੂ ਕਰਕੇ 10 ਬੋਤਲਾਂ ਸਰਾਬ ਠੇਕਾ ਦੇਸੀ ਮਾਰਕਾ ਸ਼ਹਿਨਾਈ (ਹਰਿਆਣਾ) ਬਰਾਮਦ ਹੋਣ ਤੇ ਮੁਲਜਿਮ ਦੇ ਵਿਰੁਧ ਥਾਣਾ ਜੌੜਕੀਆ ਵਿਖੇ ਮੁਕਦਮਾ ਦਰਜ ਕਰਵਾ ਕੇ ਬਰਾਮਦ ਮਾਲ ਨੂੰ ਕਬਜਾ ਪੁਲਿਸ ਵਿਚ ਲਿਆ ਗਿਆ ਹੈ।

LEAVE A REPLY