ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) ਪਿੰਡ ਨੰਦਗੜ੍ਹ ਦੇ ਨੌਜਵਾਨ ਕਿਸਾਨ ਦੀ ਦਿੱਲੀ ਤੋਂ ਵਾਪਸ ਪਰਤਿਆ ਪਿੰਡ ਪਹੁੰਚਣ ਤੇ ਮੌਤ ਹੋਣ ਦੀ ਦੁਖਦਾਈ ਖਬਰ ਹੈ lਪਿੰਡ ਦੇ ਸਰਪੰਚ ਗੁਰਮੀਤ ਸਿੰਘ ਨੇ ਦੱਸਿਆ ਕੇਂਦਰ ਸਰਕਾਰ ਦੇ ਖ਼ਿਲਾਫ਼ ਦਿੱਲੀ ਵਿਖੇ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਚ ਪਿੰਡ ਨੰਦਗਡ਼੍ਹ ਤੋਂ ਦਰਜਨਾਂ ਕਿਸਾਨ 25 ਜਨਵਰੀ ਨੂੰ ਗਏ ਹੋਏ ਸੀ।ਕੱਲ੍ਹ ਸ਼ਾਮ ਨੂੰ ਵਪਿਸ ਪਰਤਣ ਤੇ ਕਿਸਾਨ ਸੁਖਵਿੰਦਰ ਸਿੰਘ ਦੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ।ਉਹ ਆਪਣੇ ਪਿੱਛੇ ਆਪਣੀ ਧਰਮਪਤਨੀ ਅਤੇ ਇਕਲੌਤੇ ਪੁੱਤਰ ਤੋਂ ਸਦਾ ਲਈ ਵਿਛੜ ਗਿਆ ।ਪਿੰਡ ਦੇ ਸਰਪੰਚ ਗੁਰਮੀਤ ਸਿੰਘ ਨੰਦਗਡ਼੍ਹ ,ਕਿਸਾਨ ਹਰਪ੍ਰੀਤ ਸਿੰਘ ਆਦਿ ਕਿਸਾਨ ਆਗੂਆ ਨੇ ਰਾਜ ਸਰਕਾਰ ਤੋਂ ਮੁਆਵਜ਼ੇ ਅਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ।ਮ੍ਰਿਤਕ ਕਿਸਾਨ ਦਾ ਅੰਤਿਮ ਸਸਕਾਰ ਸੈਂਕੜੇ ਕਿਸਾਨ ਆਗੂਆਂ ਅਤੇ ਇਲਾਕਾ ਵਾਸੀਆਂ ਦੀ ਹਾਜ਼ਰੀ ਚ ਨੰਦਗਡ਼੍ਹ ਵਿਖੇ ਕੀਤਾ ਗਿਆ।

LEAVE A REPLY