ਮਾਨਸਾ 23 ਜਨਵਰੀ (ਗੁਰਜੰਟ ਸਿੰਘ ਬਾਜੇਵਾਲੀਆ)
ਜੀ.ਐਚ. ਇੰਮੀਗਰੇਸ਼ਨ ਮਾਨਸਾ ਦੀ ਵਿਦਿਆਰਥਣ ਗੁਰਕਾਬਲਪ੍ਰੀਤ ਕੌਰ ਪੁੱਤਰੀ ਹਰਚਰਨ ਸਿੰਘ (ਸਰਪੰਚ) ਪਿੰਡ ਖੋਖਰ ਖੁਰਦ ਵਾਲਾ ਨੇ ਆਈਲੈਟਸ ਦੀ ਪ੍ਰੀਖਿਆ ਵਿੱਚੋਂ 7 ਬੈਂਡ ਪ੍ਰਾਪਤ ਕੀਤੇ ,ਸੰਸਥਾ ਦੇ ਐਮ.ਡੀ ਨਿਰਵੈਰ ਸਿੰਘ ਬੁਰਜ ਹਰੀ ਨੇ ਵਿਦਿਆਰਥਣ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿਦਿਆਰਥਣ ਨੇ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਆਪਣਾ ਸੁਪਨਾ ਪੂਰਾ ਕਰ ਲਿਆ ਹੈ। ਉਹਨਾਂ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਬੱਚਿਆਂ ਨੂੰ ਆਧੁਨਿਕ ਢੰਗ ਨਾਲ ਤਿਆਰੀ ਕਰਵਾਈ ਜਾਂਦੀ ਹੈ। ਉਹਨਾਂ ਕਿਹਾ ਕਿ ਸਟਾਫ ਦੀ ਮਿਹਨਤ ਅਤੇ ਵਿਦਿਆਰਥੀਆਂ ਦੀ ਲਗਨ ਨਾਲ ਸਾਡੀ ਸੰਸਥਾ ਦੇ ਚੰਗੇ ਨਤੀਜੇ ਆ ਰਹੇ ਹਨ। ਮਾਨਸਾ ਜਿਲ੍ਹੇ ਵਿੱਚ ਸਾਡੀ ਸੰਸਥਾ ਦੇ ਹਰ ਮਹੀਨੇ ਸ਼ਾਨਦਾਰ ਨਤੀਜੇ ਆ ਰਹੇ ਹਨ ਅਤੇ ਕਮਜੋਰ ਵਿਦਿਆਰਥੀਆਂ ਦੀਆਂ ਸਪੈਸ਼ਲ ਕਲਾਸਾਂ ਲਗਾ ਕੇ ਤਿਆਰੀ ਕਰਵਾਈ ਜਾਂਦੀ ਹੈ। ਉਹਨਾਂ ਕਿਹਾ ਕਿ ਆਈਲੈਟਸ ਅਤੇ ਜੀ.ਟੀ. ਦੇ ਨਾਲ ਪੀ.ਟੀ.ਈ. ਦੀ ਤਿਆਰੀ ਵੀ ਕਰਵਾਈ ਜਾਂਦੀ ਹੈ ਅਤੇ ਸਟੱਡੀ ਵੀਜੇ ਅਤੇ ਮਾਪਿਆਂ ਲਈ ਵਿਜਿਟਰ ਵੀਜੇ ਵੀ ਲਗਵਾਏ ਜਾਂਦੇ ਹਨ। ਇਸ ਮੌਕੇ ਸਮੁੱਚੀ ਮੈਨੇਜਮੈਂਟ ਸੁਖਵੀਰ ਕੌਰ, ਜੋਬਨਦੀਪ ਸਿੰਘ ਸਿੱਧੂ, ਸਮੁੱਚਾ ਸਟਾਫ ਵਿਸ਼ਵਜੀਤ ਸਿੰਘ, ਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਨਵਜੋਤ ਕੌਰ, ਕੋਮਲਪ੍ਰੀਤ ਆਦਿ ਹਾਜਰ ਸਨ।

LEAVE A REPLY