ਮਾਨਸਾ 22 ਜਨਵਰੀ (ਗੁਰਜੰਟ ਸਿੰਘ ਬਾਜੇਵਾਲੀਆ) ਪੰਜਾਬ ਦੀ ਕ੍ਰਿਕਟ ਨੂੰ ਉਚਾ ਚੁਕਣ ਲਈ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਦੇ ਪ੍ਰਧਾਨ ਪਦਮ ਸ੍ਰੀ ਰਜਿੰਦਰ ਗੁਪਤਾ  ਦੁਆਰਾ ਵਿਢੀ ਗਈ ਮੁਹਿੰਮ ਤਹਿਤ ਇਕ ਮੀਟਿੰਗ ਜਿਸ ਵਿਚ ਲਗਭਗ 15 ਜਿਲ੍ਹਾਆ ਦੇ ਸੈਕਟਰੀ ਅਤੇ ਨੁਮਾਇੰਦਿਆਂ ਨਾਲ ਰਜਿੰਦਰ ਗੁਪਤਾ ਨੇ ਮੀਟਿੰਗ ਕੀਤੀ ਜਿਸ ਵਿਚ ਫੈਸਲਾ ਕੀਤਾ ਗਿਆ ਕਿ 7 ਫਰਵਰੀ ਤੋਂ ਪੰਜਾਬ ਪਧਰੀ ਟਰਈਡੈਂਟ ਕੱਪ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਕਰਵਾਇਆ ਜਾਵੇਗਾ। ਇਸ
ਵਿਚ ਖਿਡਾਰੀਾ ਨੂੰ ਬਹੁਤ ਹੀ ਵਧੀਆ ਇਨਾਮਾ ਨਾਲ ਸਨਮਾਨਿਤ ਕੀਤਾ ਜਾਵੇਗਾ, ਜਿਵੇਂ ਜੇਤੂ ਟੀਮ ਨੂੰ 1.50 ਲਖ ਉਪ ਜੇਤੂ ਨੂੰ 1 ਲਖ, ਤੀਜੇ ਸਥਾਨ ਨੂੰ 50 ਹਜਾਰ, ਮੈਨ ਆਫ ਦਾ ਸੀਰੀਜ 21 ਹਜਾਰ, ਬੈਸਟ ਬਾਲਰ ਨੂੰ 11 ਹਜਾਰ,, ਬਲੇਬਾਜ 11 ਹਜਾਰ, ਕੀਪਰ 11 ਹਜਾਰ, ਫੀਲਡਰ 11
ਹਜਾਰ ਅਤੇ ਟੀਮ ਦੇ ਸਾਰੇ ਖਿਡਾਰੀਾਆ ਨੂੰ ਕ੍ਰਿਕਟ ਕਿਟਾ, ਲੰਚ ਅਤੇ ਆਉਣ ਜਾਣ ਦਾ ਸਾਰਾ ਖਰਚਾ ਦਿਤਾ ਜਾਵੇਗਾ। ਸ੍ਰੀ ਗੁਪਤਾ ਨੇ ਦਸਿਆ ਕਿ ਉਨ੍ਹਾਂ ਦਾ ਇਕੋ ਇਕ ਮਕਸਦ ਪੰਜਾਬ ਦੀ ਕ੍ਰਿਕਟ ਨੂੰ ਉਚਾ ਚੁਕਣਾ ਹੈ ਅਤੇ ਪੰਜਾਬ ਦੇ ਖਿਡਾਰੀਾਆ ਨੂੰ ਵਧੀਆ ਸਹੂਲਤਾਂ ਦੇ ਕੇ ਉਨ੍ਹਾਂ ਨੂੰ
ਅੰਤਰ ਰਾਸ਼ਟਰੀ ਪਧਰ ਦੇ ਯੋਗ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਖਿਡਾਰੀਾਆ ਨੂੰ ਕੋਚਿੰਗ ਦੇਣ ਲਈ ਕ੍ਰਿਕਟ ਅਕੈਡਮੀਾਆ ਖੋਲ੍ਹਣ ਲਈ ਵਿਸ਼ੇਸ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਨੇ ਸਾਰੇ ਜਿਲ੍ਹਾਆ ਦੇ ਸੈਕਟਰੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕ੍ਰਿਕਟ ਦੀ ਬਿਹਤਰੀ ਲਈ ਦਿਨ ਰਾਤ ਹਾਜਰ ਹਨ। ਇਸ ਮੌਕੇ ਵਖ ਵਖ ਕਮੇਟੀਾਆ ਦਾ ਵੀ ਗਠਨ ਕੀਤਾ ਗਿਆ। ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਮਾਨਸਾ ਦੇ ਜਨਰਲ ਸਕਤਰ ਜਗਮੋਨ ਸਿੰਘ ਧਾਲੀਵਾਲ ਨੇ ਦਸਿਆ ਕਿ ਮਾਨਸਾ ਵਿਚ ਹੋਣ ਵਾਲੇ ਟਰਾਈਡੈਂਟ ਕਪ ਦੇ ਮੈਚਾਂ ਦੀਅ ਤਿਆਰੀਾਆ ਜੋਰਾ ਨਾਲ ਚਲ ਰਹੀਾਆ ਹਨ ਅਤੇ ਖਿਡਾਰੀਆਂ ਨੂੰ ਕਿਸੇ ਵੀ ਕਿਸਮ ਦੀ ਕਮੀ ਨਹੀਂ ਆਉਣ ਦਿਤੀ ਜਾਵੇਗੀ। ਇਸ ਮੌਕੇ ਤੇ ਡਾ.ਏਜੀਐਸ ਬਾਵਾ, ਅਰੁਣ ਵਧਾਵਨ, ਹਰੀਸ਼ ਸ਼ਰਮਾ, ਕਮਲ ਅਰੋੜਾ, ਕ੍ਰਿਸ਼ਨ ਲਾਲ, ਪ੍ਰੋ. ਗੁਰਬਾਜ, ਸੇਖਰ ਸੁਕਲਾ, ਰੁਪਿੰਦਰ ਗੁਪਤਾ ਅਤੇ ਹੋਰ ਅਧਿਕਾਰੀ ਹਾਜਰ ਸਨ।

LEAVE A REPLY