ਮਾਨਸਾ 21 ਜਨਵਰੀ (ਗੁਰਜੰਟ ਸਿੰਘ ਬਾਜੇਵਾਲੀਆ) ਕਿਸਾਨ ਜਥੇਬੰਦੀਆਂ ਵੱਲੋਂ ਮਾਨਸਾ ਰੇਲਵੇ ਪਾਰਕ ਦੇ ਵਿੱਚ ਚੱਲ ਰਹੇ ਧਰਨੇ ਦਾ 113ਵੇਂ ਦਿਨ ਵਿੱਚ ਕਿਰਾਇਆ ਘੋਲ ਦੇ ਸ਼ਹੀਦ ਸਾਥੀ ਲਾਭ ਸਿੰਘ ਨੂੰ ਸਮਰਪਿਤ ਰਿਹਾ ਜਿਹੜੇ ਬੱਸਾਂ ਦੇ ਵਧੇ ਕਿਰਾਏ ਖ਼ਿਲਾਫ਼ ਇੱਕੀ ਜਨਵਰੀ ਉੱਨੀ ਸੌ ਇਕਆਸੀ ਨੂੰ ਪੁਲਿਸ ਗੋਲੀ ਨਾਲ ਸ਼ਹੀਦ ਹੋ ਗਏ ਹਨ ਉਨ੍ਹਾਂ ਦਾ ਅੱਜ ਇਕਤਾਲੀ ਵਾਂ ਸ਼ਹੀਦੀ ਦਿਹਾੜਾ ਸੀ ਲਾਭ ਸਿੰਘ ਯਾਦਗਾਰੀ ਕਾਮੇਡੀ ਮਾਨਸਾ ਵਲੋਂ ਮਨਾਇਆ ਗਿਆ ਯਾਦਗਾਰੀ ਕਮੇਟੀ ਦੇ ਆਗੂ ਹਰਗਿਆਨ ਸਿੰਘ ਢਿੱਲੋਂ ਜਗਦੇਵ ਭੁਪਾਲ ਰਾਜਵਿੰਦਰ ਸਿੰਘ ਰਾਣਾ ਭਜਨ ਸਿੰਘ ਘੁੰਮਣ ਅਤੇ ਮੱਖਣਾ ਸਿੰਘ ਉੱਡਤ ਵੀਹ ਸੰਬੋਧਨ ਕਰਦੇ ਹੋਏ ਦੱਸਿਆ ਕਿ ਕਰਾਏ ਘੋਲ ਵਿੱਚ ਦਸੂਹਾ ਦੇ ਆਗੂ ਸਾਥੀ ਹਰਜੀਤ ਸਿੰਘ ਜੋ ਗੋਲੀ ਲੱਗਣ ਕਾਰਨ ਕਿਰਾਇਆ ਘੋਲ ਵਿੱਚ ਨਕਾਰਾ ਹੋ ਗਏ ਹਨ ਅਤੇ ਲਾਭ ਸਿੰਘ ਦੀ ਪਤਨੀ ਨੂੰ ਕਮੇਟੀ ਵੱਲੋਂ ਸਨਮਾਨਤ ਕੀਤਾ ਗਿਆ ਅੱਜ ਦੇ ਪ੍ਰੋਗਰਾਮ ਦੇ ਮੁੱਖ ਬੁਲਾਰੇ ਸਾਥੀ ਅਜੈਬ ਸਿੰਘ ਟਿਵਾਣਾ ਅਤੇ ਦਸੂਹਾ ਤੂੰ ਪਹੁੰਚੇ ਪ੍ਰਿੰਸੀਪਲ ਇੰਦਰਜੀਤ ਸਿੰਘ ਨੇ ਅੱਜ ਦੇ ਹਾਲਾਤਾਂ ਤੇ ਚਾਨਣਾ ਪਾਇਆ ਕਿ ਇਹ ਲੋਕ ਲਹਿਰ ਕਾਨੂੰਨ ਰੱਦ ਹੋਣ ਤੱਕ ਜਾਰੀ ਰਹੇਗੀ ਅਤੇ ਕਾਨੂੰਨ ਰੱਦ ਹੋਣ ਤੋਂ ਬਾਅਦ ਧੀ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ ਕਿਉਂਕਿ ਕਨੂੰ ਕਾਨੂੰਨਾਂ ਤੋਂ ਪਹਿਲਾਂ ਵੀ ਸਾਡੇ ਕਿਰਤੀ ਲੋਕਾਂ ਦੀ ਹਾਲਤ ਚੰਗੀ ਨਹੀਂ ਹੈ ਇਸ ਮੋਰਚੇ ਤੇ ਲੱਖਾ ਸਿੰਘ ਸਹਾਰਨਾ ਹਰਭਗਵਾਨ ਭੀਖੀ ਬਲਵਿੰਦਰ ਸ਼ਰਮਾ ਖਿਆਲਾ ਇਕਬਾਲ ਮਾਨਸਾ ਬਾਬਾ ਬੋਹੜ ਈਸ਼ਰ ਸਿੰਘ ਗੁਰਨੇ ਨੇ ਵੀ ਸੰਬੋਧਨ ਕੀਤਾ

LEAVE A REPLY