ਮਾਨਸਾ 20 ਜਨਵਰੀ( ਗੁਰਜੰਟ ਸਿੰਘ ਬਾਜੇਵਾਲੀਆ)
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵੱਲੋਂ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਮਾਨਸਾ ਬਲਾਕ ਦੇ ਪਿੰਡਾਂ ਵਿਚ ਲੜੀਵਾਰ ਟਰੈਕਟਰ ਮਾਰਚ ਕੀਤੇ ਜਾ ਰਹੇ ਹਨ ਜਿਸ ਦੇ ਤਹਿਤ ਅੱਜ ਮਾਨਸਾ ਬਲਾਕ ਦੇ ਪਿੰਡ ਖਿਆਲਾ ਕਲਾਂ ਮਲਕਪੁਰ ਖਿਆਲਾ ਖੁਰਦ ਵਿੱਚ ਬਲਾਕ ਪ੍ਰਧਾਨ ਬਲਵਿੰਦਰ ਸ਼ਰਮਾਂ ਦੀ ਅਗਵਾਈ ਹੇਠ ਸੈਂਕੜੇ ਟਰੈਕਟਰਾਂ ਦੀ ਗਿਣਤੀ ਵਿੱਚ ਟਰੈਕਟਰ ਮਾਰਚ ਕੀਤਾ ਗਿਆ ਜਿਨ੍ਹਾਂ ਵਿੱਚ ਵੱਡੀ ਗਿਣਤੀ ਚ ਨੌਜਵਾਨ ਕਿਸਾਨ ਅਤੇ ਔਰਤਾਂ ਹਾਜ਼ਰ ਸਨ ਅਤੇ ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਮੋਰਚੇ ਵੱਲੋਂ 26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਪਰੇਡ ਮਾਰਚ ਕੀਤਾ ਜਾਵੇਗਾ ਜਿਸ ਦੇ ਤਹਿਤ ਪਿੰਡਾਂ ਵਿੱਚ ਟਰੈਕਟਰ ਮਾਰਚ ਰਿਹਰਸਲਾਂ ਕਰਵਾ ਕੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ ਘਰ ਘਰ ਪਿੰਡ ਪਿੰਡ ਲੋਕਾਂ ਨੂੰ ਦਿੱਲੀ ਵਾਸਤੇ ਲਾਮਬੰਦ ਕੀਤਾ ਜਾ ਰਿਹਾ ਹੈ 24 ਜਨਵਰੀ ਨੂੰ ਮਾਨਸਾ ਜ਼ਿਲ੍ਹੇ ਵਿਚੋਂ ਵੱਡੀ ਲਾਮਬੰਦੀ ਕਰਕੇ ਵੱਡੇ ਕਾਫਲੇ ਟਰੈਕਟਰਾਂ ਦੇ ਦਿੱਲੀ ਵੱਲ ਨੂੰ ਕੂਚ ਕਰਨਗੇ ਕਿਸਾਨ ਆਗੂਆਂ ਨੇ ਇਹ ਵੀ ਦੱਸਿਆ ਕਿ ਮਾਨਸਾ ਰੇਲਵੇ ਸਟੇਸ਼ਨ ਤੇ ਚੱਲ ਰਹੇ ਧਰਨੇ ਵਿੱਚ 20 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਮਨਾਇਆ ਜਾਵੇਗਾ 21 ਜਨਵਰੀ ਨੂੰ ਲਾਭ ਸਿੰਘ ਦੀ ਬਰਸੀ ਮਨਾਈ ਜਾਵੇਗੀ ਅਤੇ 23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦਾ ਜਨਮ ਵੀ ਮਨਾਇਆ ਜਾਵੇਗਾ ਇਸ ਮੌਕੇ ਮੱਖਣ ਸਿੰਘ ਭੈਣੀਬਾਘਾ ,ਇਕਬਾਲ ਸਿੰਘ ਮਾਨਸਾ,ਹਰਦੇਵ ਸਿੰਘ ਰਾਠੀ,ਪਰਗਟ ਸਿੰਘ ਖਿਆਲਾ,ਬਰਿਆਮ ਸਿੰਘ ਖਿਆਲਾ, ਗੁਰਜੰਟ ਸਿੰਘ ਖਿਆਲਾ, ਸ਼ਿੰਦਰ ਸਿੰਘ ਖਿਆਲਾ, ਸਿਕੰਦਰ ਸਿੰਘ ਖਿਆਲਾ, ਪਿੰਡ ਪ੍ਰਧਾਨ ਗੁਰਪ੍ਰੀਤ ਸਿੰਘ ਮਲਕਪੁਰ, ਪੱਪੀ ਸਿੰਘ ਮਲਕਪੁਰ, ਆਦਿ ਕਿਸਾਨ ਆਗੂ ਹਾਜ਼ਰ ਸਨ

LEAVE A REPLY