ਮਾਨਸਾ 17  ਜਨਵਰੀ (ਗੁਰਜੰਟ ਸਿੰਘ ਬਾਜੇਵਾਲੀਆ) ਪਿੰਡ ਝੁਨੀਰ ਦੀ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਵੱਲੋਂ ਪੀ ਸੀ ਐੱਸ ਦਾ ਇਮਤਿਹਾਨ ਪਾਸ ਕਰਕੇ ਡੀਐਸਪੀ ਜੇਲ੍ਹ ਦੇ ਅਹੁਦੇ ਲਈ ਸਫ਼ਲ ਹੋਏ ਪਰਮਿੰਦਰ ਸਿੰਘ ਸਪੁੱਤਰ ਪ੍ਰਗਟ ਸਿੰਘ ਝੁਨੀਰ ਨੂੰ ਸੁਸਾਇਟੀ ਦੇ ਪ੍ਰਧਾਨ ਡਾ.ਰਾਮ ਸਿੰਘ ,ਮੀਤ ਪ੍ਰਧਾਨ ਮਨਮੋਹਨ ਸਿੰਘ ਅਤੇ ਸਮੂਹ ਹਾਜ਼ਰ ਮੈਂਬਰਾਂ ਨੇ ਵਧਾਈਆਂ ਦਿੱਤੀਆਂ।ਉਨ੍ਹਾਂ ਕਿਹਾ ਕਿ ਸਾਨੂੰ ਇਸ ਮੌਕੇ ਉੱਪਰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਜਿਸ ਨੇ ਆਪਣੀ ਮਿਹਨਤ ਸਦਕਾ ਆਪਣੇ ਇਲਾਕੇ ਦੇ ਪਿੰਡ ਝੁਨੀਰ ਚ ਨਾਮ ਰੌਸ਼ਨ ਕੀਤਾ ਹੈ ।ਡੀਐਸਪੀ ਪਰਮਿੰਦਰ ਸਿੰਘ ਝੁਨੀਰ ਨੇ ਆਪਣੇ ਮਾਤਾ ਪਿਤਾ ਅਤੇ ਦੋਸਤਾਂ ਮਿੱਤਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਦੀ ਇਸ ਪ੍ਰਾਪਤੀ ਲਈ ਦਿਨ ਰਾਤ ਪ੍ਰਮਾਤਮਾ ਨੂੰ ਅਰਦਾਸਾਂ ਕੀਤੀਆਂ ।

LEAVE A REPLY