ਮਾਨਸਾ 11 ਜਨਵਰੀ (ਗੁਰਜੰਟ ਸਿੰਘ ਬਾਜੇਵਾਲੀਆ) ਮਾਨਸਾ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਇਸ ਲੋਹੜੀ ਦੇ ਮੌਕੇ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਲਾਗੂ ਕੀਤੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਨੂੰ ਦਲਿੱਦਰ ਸਮਝ ਕੇ ਤਿਲਾਂ ਦੀ ਥਾਂ ਤੇ ਸਾੜਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਕਿਸਾਨ ਸੰਘਰਸ਼ ਦੇ ਵਿੱਚ ਰੋਜਾਨਾ ਦੋ ਤੋਂ ਤਿੰਨ ਕਿਸਾਨ ਸ਼ਹੀਦੀ ਪ੍ਰਾਪਤ ਕਰ ਰਹੇ ਹਨ ਜਿਸ ਦੀ ਜਿੰਮੇਵਾਰ ਤਾਨਾਸ਼ਾਹ ਮੋਦੀ ਸਰਕਾਰ ਹੈ।

.

ਇਸ ਕਰਕੇ ਇਸ ਲੋਹੜੀ ਦੇ ਮੌਕੇ ਤੇ ਜੋ ਕਿਸਾਨ ਇਸ ਕਿਸਾਨ ਅੰਦੋਲਨ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਹਨ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਹਰ ਪਿੰਡ, ਹਰ ਵਾਰਡ ਵਿੱਚ ਕਾਲੇ ਕਾਨੂੰਨਾਂ ਦੀ ਕਾਪੀਆਂ ਸਾੜ ਕੇ ਸਮੁੱਚੇ ਪੰਜਾਬ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਜਿਲ੍ਹਾ ਮਾਨਸਾ ਦਾ ਸਮਾਗਮ ਗੁਰਦੁਆਰਾ ਸਾਹਿਬ ਚੌਂਕ ਮਾਨਸਾ ਵਿਖੇ 1 ਵਜੇ 13 ਜਨਵਰੀ ਨੂੰ ਕੀਤਾ ਜਾਵੇਗਾ। ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਜਿੱਥੇ ਕਿਸਾਨ ਜਥੇਬੰਦੀਆਂ ਕਾਲੇ ਕਾਨੂੰਨਾ ਦੀਆਂ ਕਾਪੀਆਂ ਸਾੜਨਗੀਆਂ ਉਹਨਾਂ ਦਾ ਵੀ ਨਾਲ ਸਾਥ ਦਿੱਤਾ ਜਾਵੇਗਾ ਅਤੇ ਹਰ ਪਿੰਡ, ਵਾਰਡ ਵਿੱਚ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜਨ ਦੇ ਪ੍ਰੋਗਰਾਮ ਲਾਜਮੀ ਕੀਤੇ ਜਾਣਗੇ। ਆਮ ਆਦਮੀ ਪਾਰਟੀ ਪੰਜਾਬ ਸਰਕਾਰ ਕੋਲੋਂ ਮੰਗ ਕਰਦੀ ਹੈ ਕਿ ਇਸ ਅੰਦੋਲਨ ਵਿੱਚ ਸ਼ਹੀਦ ਹੋ ਗਏ ਕਿਸਾਨ ਪਰਿਵਾਰਾਂ ਨੂੰ ਇੱਕ-ਇੱਕ ਸਰਕਾਰੀ ਨੌਕਰੀ, ਪੰਜ ਲੱਖ ਮੁਆਵਜਾ ਅਤੇ ਉਸ ਪਰਿਵਾਰ ਦਾ ਸਮੁੱਚਾ ਕਰਜਾ ਮੁਆਫ ਕਰਨ ਦਾ ਪੱਕਾ ਕਾਨੂੰਨ ਬਣਾਏ ਤਾਂ ਕਿ ਕਿਸਾਨ ਆਗੂਆਂ ਨੂੰ ਧਰਨੇ ਜਾਂ ਰੋਸ ਮੁਜਾਹਰੇ ਮੁਆਵਜਾਂ ਜਾਂ ਨੌਕਰੀ ਲੈਣ ਲਈ ਨਾ ਕਰਨੇ ਪੈਣ। ਨਾਲ ਹੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਮਹਿਲਾਂ ਵਿੱਚੋਂ ਨਿਕਲ ਕੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੀ ਆਪ ਸਾਰ ਲਵੇ ਅਤੇ ਉਹਨਾਂ ਦੇ ਦੁੱਖ ਦਰਦਾਂ ਨੂੰ ਸਮਝੇ। ਇਸ ਮੌਕੇ ਉਹਨਾਂ ਦੇ ਨਾਲ ਚਰਨਜੀਤ ਸਿੰਘ ਅੱਕਾਂਵਾਲੀ ਜਿਲ੍ਹਾ ਪ੍ਰਧਾਨ, ਡਾ. ਵਿਜੈ ਸਿੰਗਲਾ, ਗੁਰਪ੍ਰਤੀ ਸਿੰਘ ਬਣਾਂਵਾਲੀ, ਹਰਦੇਵ ਸਿੰਘ ਉੱਲਕ, ਸਰਬਜੀਤ ਸਿੰਘ ਜਵਾਹਰਕੇ, ਜਗਸੀਰ ਸਿੰਘ ਹੀਰੇਵਾਲਾ, ਰਾਮ ਸਿੰਘ ਖਾਲਸਾ, ਮੱਖਣ ਸਿੰਘ ਕੋਟਲੀ, ਕੁਲਦੀਪ ਸਿੰਘ ਮਾਨਸਾ ਹਾਜਰ ਸਨ।

LEAVE A REPLY