ਮਾਨਸਾ 8 ਜਨਵਰੀ (ਗੁਰਜੰਟ ਸਿੰਘ ਬਾਜੇਵਾਲੀਆ) ਸਿਹਤ ਵਿਭਾਗ ਦੁਆਰਾ ਦਿਵਿਆਂਗ ਸਕੂਲੀ ਬੱਚਿਆਂ ਦੇ ਯੂ.ਡੀ.ਆਈ.ਡੀ ਕਾਰਡ ਬਣਾਉਣ ਸਬੰਧੀ ਕੈਂਪ ਸਿਵਲ ਹਸਪਤਾਲ ਮਾਨਸਾ ਵਿਖੇ ਲਗਾਇਆ ਗਿਆ। ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਨੇ ਦਿਵਿਆਂਗ ਸਕੂਲੀ ਬੱਚਿਆਂ ਦੇ ਯੂ.ਡੀ.ਆਈ.ਡੀ ਕਾਰਡ ਬਣਾਉਣ ਸਬੰਧੀ ਕੈਂਪ ਦਾ ਉਦਘਾਟਨ ਕੀਤਾ।ਇਸ ਕੈਂਪ ਵਿੱਚ 62 ਲੋੜਵੰਦ ਸਕੂਲੀ ਬੱਚੇ ਸ਼ਾਮਲ ਹੋਏ।

ਇਸ ਮੌਕੇ ਕੈਂਪ ਵਿੱਚ 11 ਬੱਚਿਆਂ ਨੂੰ ਮੌਕੇ ਤੇ ਹੀ ਸਰਟੀਫਿਕੇਟ ਜਾਰੀ ਕੀਤੇ ਗਏ, 35 ਬੱਚਿਆਂ ਨੂੰ ਰੈਫ਼ਰ ਕੀਤਾ ਗਿਆ ਅਤੇ 20 ਬੱਚਿਆਂ ਦੇ ਸਰਟੀਫਿਕੇਟ ਮੈਡੀਕਲ ਬੋਰਡ ਵਿੱਚ ਪੈਡਿੰਗ ਹਨ, ਜੋ ਕਿ ਜਲਦ ਹੀ ਉਨ੍ਹਾਂ ਬੱਚਿਆਂ ਨੂੰ ਦਿੱਤੇ ਜਾਣਗੇ।ਸਿਵਲ ਸਰਜਨ ਨੇ ਕਿਹਾ ਕਿ ਇਹ ਕੈਂਪ ਲਗਾਉਣ ਦਾ ਮਕਸਦ ਸਿਰਫ਼ ਇਹ ਹੈ ਕਿ ਇਨ੍ਹਾਂ ਦਿਵਿਆਂਗ ਬੱਚਿਆਂ ਨੂੰ ਭਵਿੱਖ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਵੇ ਅਤੇ ਉਹ ਇਸ ਸਰਟੀਫਿਕੇਟ ਰਾਹੀਂ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਉਠਾ ਸਕਣ।
ਇਸ ਮੌਕੇ ਡਾ. ਸੰਜੀਵ ਓਬਰਾਏ ਜਿ਼ਲ੍ਹਾ ਟੀਕਾਕਰਨ ਅਫ਼ਸਰ, ਡਾ. ਹਰਚੰਦ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਜਿ਼ਲ੍ਹਾ ਹਸਪਤਾਲ ਮਾਨਸਾ, ਡਾ. ਰਣਜੀਤ ਸਿੰਘ ਰਾਏ ਜਿਲ੍ਹਾ ਇੰਚਾਰਜ ਕੋਵਿਡ—19 ਸੈਪਲਿੰਗ ਟੀਮ, ਡਾ. ਬਲਜੀਤ ਕੌਰ ਡੀ.ਐਸ.ਐਮ.ਓ—ਕਮ—ਸਹਾਇਕ ਸਿਵਲ ਸਰਜਨ ਸੁਖਮਿੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫ਼ਸਰ, ਕਾਜ਼ਲ ਜੁਮਨਾਨੀ ਏ.ਐਚ.ਏ, ਸੰਦੀਪ ਸਿੰਘ ਸੀਨੀਅਰ ਸਹਾਇਕ ਹਾਜਿਰ ਸਨ।

LEAVE A REPLY