• ਤਰਨਤਾਰਨ  (ਅਨਿਲ /ਲਵਦੀਪ) ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੀ ਮੀਟਿੰਗ ਜ਼ਿਲ੍ਹਾ ਤਰਨ ਤਾਰਨ (ਹਲਕਾ ਪੱਟੀ) ਪਿੰਡ ਢੋਟੀਆਂ ਵਿੱਚ ਹੋਈ I ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਰਾਸ਼ਟਰੀ ਸਕੱਤਰ ਵਿਜੇ ਕੁਮਾਰ ਤੇ ਪੰਜਾਬ ਪ੍ਰਧਾਨ ਸੰਤ ਸਮਾਜ ਉਹਨਾਂ ਦੇ ਨਾਲ ਰਾਸ਼ਟਰੀ ਜਨਰਲ ਸਕੱਤਰ ਰਾਜਪਾਲ ਸਿੰਘ ਸਿੱਧੂ ਤੇ ਰਵੀ ਸੱਭਰਵਾਲ ਪ੍ਰਧਾਨ ਦੋਆਬਾ ਜੋਨ ਤੇ ਰਾਜੇਸ਼ ਹੰਸ ਜਨਰਲ ਸਕੱਤਰ ਦੋਆਬਾ ਜ਼ੋਨ ਤੇ ਨਛੱਤਰ ਲਾਲ ਸਾਬਕਾ ਏ ਐਸ ਆਈ ਪੰਜਾਬ ਪੁਲਿਸ ,ਇਸ ਵਿੱਚ ਪਹੁੰਚੇ ਪ੍ਰਧਾਨ ਮਾਝਾ ਜੌਨ ਗੁਰਵਿੰਦਰ ਸਿੰਘ ਕਾਹਲਵਾਂ ਤੇ ਉੱਘੇ ਸਮਾਜ ਸੇਵੀ ਉਹਨਾਂ ਦੀ ਟੀਮ ਵੱਲੋਂ ਆਈ ਸਾਰੀ ਟੀਮ ਦਾ ਪਿੰਡ ਢੋਟੀਆਂ ਵਿੱਚ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਉਹਨਾਂ ਨਾਲ ਸੁਰਜੀਤ ਸਿੰਘ ਫਤਿਆਬਾਦ ਵਾਈਸ ਪ੍ਰਧਾਨ ਮਾਝਾ ਜ਼ੋਨ ਤੇ ਤਰਨ ਤਾਰਨ ਜ਼ਿਲ੍ਹੇ ਦੀ ਟੀਮ ਨੇ ਮੀਟਿੰਗ ਵਿੱਚ ਹਿੱਸਾ ਲਿਆ।
  ਰਾਸ਼ਟਰੀ ਸਕੱਤਰ ਵਿਜੈ ਕੁਮਾਰ ਸੱਭਰਵਾਲ ਤੇ ਸੰਤ ਸਮਾਜ ਪੰਜਾਬ ਪ੍ਰਧਾਨ ਤੇ ਮਾਝਾ ਜ਼ੋਨ ਪ੍ਰਧਾਨ ਗੁਰਵਿੰਦਰ ਸਿੰਘ ਕਾਹਲਵਾਂ ਤੇ ਉੱਘੇ ਸਮਾਜ ਸੇਵੀ ਵੱਲੋ ਜਿਲੇ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ।
  ਇਸ ਮੀਟਿੰਗ ਵਿੱਚ ਬਲਦੇਵ ਸਿੰਘ ਢੋਟੀਆਂ ਨੂੰ ਜ਼ਿਲਾ ਸਟੇਜ ਸਕੱਤਰ,ਭਗਵਾਨ ਸਿੰਘ ਢੋਟੀਆਂ ਨੂੰ ਜ਼ਿਲਾ ਖਜਾਨਚੀ ਤੇ ਧਰਮਿੰਦਰ ਸਿੰਘ ਢੋਟੀਆਂ ਨੂੰ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ , ਵਿਜੈ ਕੁਮਾਰ ਸੱਭਰਵਾਲ ਨੇ ਕਿਹਾ ਕਿ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਤਰਨ ਤਾਰਨ ਮਾਝੇ ਦੀ ਧਰਤੀ ਤੇ ਆਪਣੀਆਂ ਜੜ੍ਹਾਂ ਫਲਾਹ ਰਹੀ ਹੈ ਦਿਨੋ ਦਿਨ ਪਰਿਵਾਰਾਂ ਦੇ ਪਰਿਵਾਰ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਤੇ
  ਪਾਰਟੀ ਉੱਚੇ ਪੱਧਰ ਤੇ ਜਾ ਰਹੀ ਹੈ ਤੇ ਅੱਜ ਪਾਰਟੀ ਵਿੱਚ 50 ਤੋ 60 ਪਰਿਵਾਰ ਸ਼ਾਮਲ ਕੀਤੇ ਗਏ
  ਸਾਡੀ ਦੇ ਮਾਝਾ ਜ਼ੋਨ ਪ੍ਰਧਾਨ ਗੁਰਵਿੰਦਰ ਸਿੰਘ ਕਾਹਲਵਾਂ ਉੱਘੇ ਸਮਾਜ ਸੇਵੀ ਪਾਰਟੀ ਦੇ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ I ਸਾਨੂੰ ਮਾਣ ਹੈ ਕਾਹਲਵਾਂ ਜਲਦੀ ਹੀ ਪਾਰਟੀ ਦੇ ਨਾਮ ਨੂੰ ਹੋਰ ਉੱਚਾ ਚੁੱਕਣਗੇ । ਮਾਝਾ ਜ਼ੋਨ ਪ੍ਰਧਾਨ ਗੁਰਵਿੰਦਰ ਸਿੰਘ ਕਾਹਲਵਾਂ ਉੱਘੇ ਸਮਾਜ ਸੇਵੀ ਨੇ ਕਿਹਾ ਹੈ ਕਿ ਮੈ ਆਪਣੇ ਸਾਥੀਆਂ ਸਮੇਤ ਪਾਰਟੀ ਨੂੰ ਬੁਲੰਦੀਆਂ ਤੇ ਲੈ ਕੇ ਜਾਉ ਗਾ। ਤੇ ਰਾਸ਼ਟਰੀ ਪ੍ਰਧਾਨ ਰਾਜਿੰਦਰ ਗਿੱਲ ਜੀ ਤੇ ਵਿਜੈ ਕੁਮਾਰ ਸੱਭਰਵਾਲ ਰਾਸ਼ਟਰੀ ਸਕੱਤਰ ਨੂੰ ਵਿਸ਼ਵਾਸ ਦਿਵਾਇਆ ਕਿ ਜਲਦੀ ਸਾਰੇ ਮਾਝਾ ਜੌਨ ਵਿੱਚ ਦਿਨ ਰਾਤ ਮਿਹਨਤ ਕਰਕੇ ਵੱਖ ਵੱਖ ਥਾਵਾਂ ਤੇ ਹਲਕਿਆਂ ਵਿੱਚ ਮੈ ਆਪਣੇ ਪੈਰ ਪਸਾਰ ਦਉਗਾ। ਇਸ ਮੀਟਿੰਗ ਵਿੱਚ 12 ਤੋ 13 ਪਿੰਡਾਂ ਸ਼ਹਿਰਾਂ ਤੋ ਆਏ ਹੋਏ ਲੋਕਾਂ ਦਾ ਸਾਰੀ ਪਾਰਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
  ਇਸ ਮੌਕੇ ਤੇ ਜਿਲਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਛਾਪੜੀ ਸਾਹਿਬ ਤੇ ਜਿਲਾ ਪ੍ਰੈੱਸ ਸਕੱਤਰ
  ਭੁਪਿੰਦਰ ਸਿੰਘ ਆਸਲ ਤੇ ਜਿਲਾ ਮੁੱਖ ਸਲਾਹਕਾਰ ਝਿਰਮਲ ਸਿੰਘ ਆਸਲ ਇਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ।

LEAVE A REPLY