ਜਲੰਧਰ (ਮੁਨੀਸ਼ ਤੋਖੀ ) ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਗੁ. ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਗਏ । ਸਮਾਗਮ ਵਿੱਚ ਭਾਈ ਰਸ਼ਵਿੰਦਰ ਸਿੰਘ, ਭਾਈ ਹੀਰਾ ਸਿੰਘ,ਭਾਈ ਬਲਬੀਰ ਸਿੰਘ ਅਤੇ ਇਸਤਰੀ ਸਤਸੰਗ ਸਭਾ ਦੇ ਮੈਂਬਰਾਂ ਨੇ ਕੀਰਤਨ ਕਥਾ ਵਿਚਾਰ ਨਾਲ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ।
ਸਮਾਪਤੀ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ । ਇਸ ਮੋਕੇ ਪ੍ਰਧਾਨ ਮੋਹਨ ਸਿੰਘ ਢੀਂਡਸਾ , ਸੁਰਿੰਦਰ ਸਿੰਘ ਵਿਰਦੀ ਅਤੇ ਜ. ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਸਾਰੀ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੱਤੀ ਅਤੇ ਸੇਵਾ ਕਰਨ ਵਾਲੇ ਪਰਿਵਾਰਾਂ ਨੂੰ ਸਿਰਪਾਓ ਦਿੱਤੇ । ਇਸ ਮੋਕੇ ਪ੍ਰਧਾਨ ਮੋਹਨ ਸਿੰਘ ਢੀਂਡਸਾ ,ਸੁਰਿੰਦਰ ਸਿੰਘ ਵਿਰਦੀ, ਮਨੋਰੰਜਨ ਕਾਲੀਆ , ਇਕਬਾਲ ਸਿੰਘ ਢੀਂਡਸਾ,ਜ ਸਕੱਤਰ ਗੁਰਮੀਤ ਸਿੰਘ ਬਿੱਟੂ, ਨਿਰਮਲ ਬੇਦੀ,ਬਾਵਾ ਗਾਬਾ ,ਹੀਰਾ ਸਿੰਘ,ਰਾਹੁਲ ਜੁਨੇਜਾ,ਜਸਕੀਰਤ ਸਿੰਘ ਜੱਸੀ,ਨਿਤੀਸ਼ ਮਹਿਤਾ,ਜਸਵਿੰਦਰ ਸਿੰਘ,ਦਿਨੇਸ਼ ਖੰਨਾ,ਮੁਕੇਸ਼ ਖੰਨਾ,ਕਾਰਤਿਕ ਸ਼ਰਮਾ,ਵੰਸ਼ ਸ਼ਰਮਾ,ਪ੍ਰਭਜੋਤ ਸਿੰਘ,ਹਰਸਿਮਰਨ ਸਿੰਘ,ਸਿਮਰ ਸਨੀ,ਮਨਪ੍ਰੀਤ ਸਿੰਘ,ਹਰਵਿੰਦਰ ਸਿੰਘ ਆਦਿ ਹਾਜਿਰ ਸਨ I

LEAVE A REPLY