ਕਪੂਰਥਲਾ ( ਰਵਿੰਦਰ ਰਵੀ ) ਹਲਕਾ ਕਪੂਰਥਲਾ ਦੇ ਚੌਕ ਜੱਲੋਖਾਨਾ ਜਿਸ ਨੂੰ ਸ਼ਹਿਰ ਦਾ ਦਿੱਲ ਵੀ ਮੰਨਿਆ ਜਾਂਦਾ ਪਿੱਛਲੇ ਲੰਬੇ ਸਮੇਂ ਤੌ ਚੌਕ ਜੱਲੋਖਾਨਾ ਵਿੱਚ ਸੜਕ ਕੇ ਪੱਟ ਕੇ ਨਾ ਤਾਂ ਉਸ ਨੂੰ ਬਣਾਇਆ ਜਾ ਰਿਹਾ ਅਤੇ ਬਾਰ ਬਾਰ ਪ੍ਰਸ਼ਾਸਨ ਨੂੰ ਅਪੀਲ ਕਰਨ ਤੇ ਵੀ ਕੋਈ ਤੱਸਲੀ ਬਖਸ਼ ਜਵਾਬ ਨਾ ਮਿਲਣ ਕਰਕੇ ਅੱਜ ਸ਼ਿਵ ਸੈਨਾ ਬਾਲ ਠਾਕਰੇ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਰੋਸ ਵਜੋਂ ਧਰਨਾ ਲਗਾਇਆ ਗਿਆ।ਜਿਸ ਦੀ ਅਗਵਾਈ ਸਾਂਝੇ ਤੌਰ ਤੇ ਸ਼ਿਵ ਸੈਨਾ ਪੰਜਾਬ ਪ੍ਰਧਾਨ ਸ਼੍ਰੀ ਪਿਆਰੇ ਲਾਲ ਅਤੇ ਸ ਪਰਮਜੀਤ ਸਿੰਘ ਐਡਵੋਕੇਟ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਕਪੂਰਥਲਾ ਜੀ ਨੇ ਕੀਤੀ।ਇਸ ਮੌਕੇ ਸ ਪਰਮਜੀਤ ਸਿੰਘ ਐਡਵੋਕੇਟ ਸਾਬ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਜ਼ੂਦਾ ਵਿਧਾਇਕ  ਕਪੂਰਥਲਾ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਪੱਖਪਾਤ ਦੀ ਨੀਤੀ ਅਪਣਾ ਰਹੇ ਹਨ । ਚੌਕ ਜੱਲੋਖਾਨਾ ਦੀ ਸੜਕ ਨੂੰ ਪੱਟਿਆ 1 ਸਾਲ ਤੋਂ ਜਿਆਦਾ ਦਾ ਸਮਾਂ ਹੋ ਚੁੱਕਾ ਹੈ I ਜਿਸ ਕਰਕੇ ਸ਼ਹਿਰ ਨਿਵਾਸੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ I ਚੌਕ ਜੱਲੋਖਾਨਾ ਵਿੱਚ ਦੁਕਾਨਦਾਰਾਂ ਦਾ ਕੰਮ ਸੜਕ ਨਾ ਬਣਨ ਕਰਕੇ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਹੈ।ਇਸ ਮੌਕੇ ਪਿਆਰੇ ਲਾਲ ਅਤੇ ਪਰਮਜੀਤ ਸਿੰਘ ਐਡਵੋਕੇਟ  ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਅਗਰ ਜਲਦੀ ਹੀ ਇਸ ਸੜਕ ਨੂੰ ਬਣਾਇਆ ਨਾ ਗਿਆ ਤਾਂ ਸ਼ਹਿਰ ਦੀਆਂ ਸਾਰੀਆਂ ਪਾਰਟੀਆਂ ਪਾਰਟੀ ਪੱਧਰ ਤੌ ਉਪਰ ਉਠ ਕੇ ਚੌਕ ਜੱਲੋਖਾਨਾ ਵਿਖੇ ਸੜਕ ਨਾ ਬਣਨ ਤੱਕ ਪੱਕਾ ਧਰਨਾ ਲਾਉਣ ਲਈ ਮਜ਼ਬੂਰ ਹੋਣਗੇ। ਇਸ ਮੌਕੇ ਸੀਨੀਅਰ ਅਕਾਲੀ ਆਗੂ ਅਜੈ ਬੱਬਲਾ, ਗੁਰਪ੍ਰੀਤ ਬੰਟੀ ਵਾਲਿਆ, ਰਿਕੀ ਚੀਮਾ,ਪਵਨ ਧੀਰ, ਜਗਜੀਤ ਸਿੰਘ ਸ਼ੰਮੀ,ਹਰਜੀਤ ਸਿੰਘ ਕਾਕਾ, ਰਾਜਬੀਰ ਸਿੰਘ ਵਾਲੀਆ, ਸੁਖਵਿੰਦਰ ਸਿੰਘ ਬੱਬਰ, ਅਵੀ ਰਾਜਪੂਤ, ਦੇਵ ਭੰਡਾਲ ਅਤੇ ਸ਼ਹਿਰ ਦੇ ਮੋਹਤਬਰ ਸੱਜਣ ਮਜ਼ੂਦ ਸਨ।

LEAVE A REPLY