ਜਲੰਧਰ ( ਅਨਿਲ /ਲਵਦੀਪ ) ਅੱਜ ਸਰਕਟ ਹਾਊਸ ਵਿਖੇ ਪੰਜਾਬ ਦੇ ਪ੍ਰਭਾਰੀ ਅਤੇ ਸਾਬਕਾ ਸੀ ਐਮ ਉੱਤਰਾਖੰਡ ਹਰੀਸ਼ ਰਾਵਤ ਨਾਲ ਮਲਵਿੰਦਰ ਸਿੰਘ ਲੱਕੀ ਡਾਇਰੈਕਟਰ ਪੰਜਾਬ ਇੰਡਸਟਰੀ ਅਤੇ ਰਣਵੀਰ ਠਾਕੁਰ ਨੇ ਮੁਲਾਕਾਤ ਕੀਤੀ ਅਤੇ  ਸਰਕਟ ਹਾਊਸ ਪਹੁੰਚਣ ਤੇ ਹਰੀਸ਼ ਰਾਵਤ ਸਵਾਗਤ ਕੀਤਾ ਗਿਆ I ਹਰੀਸ਼ ਰਾਵਤ ਨੇ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਪੰਜਾਬ ਸਰਕਾਰ ਵੱਲੋਂ ਬਹੁਤ ਤਰੱਕੀ ਕਰਾਈ ਗਈ ਲੇਕਿਨ ਕਾਂਗਰਸ ਪਾਰਟੀ ਅਤੇ ਉਹਦੇ ਵਰਕਰ ਆਪਣੇ ਕੀਤੇ ਕੰਮਾਂ ਨੂੰ ਲੋਕਾਂ ਵਿਚ ਪਹੁੰਚਾਉਣ ਵਿਚ ਅਸਫਲ ਰਹੇ ਰਾਵਤ ਨੇ ਕਿਹਾ ਕਿ ਆਉਂਦੀਆਂ ਚੋਣਾਂ ਵਿੱਚ ਪੁਰਾਣੇ ਵਰਕਰਾਂ ਦਾ ਬਣਦਾ ਹੱਕ ਜ਼ਰੂਰ ਮਿਲੇਗਾ I ਰਾਵਤ ਨੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਹਰ ਵਰਕਰ ਦਾ ਸਾਥ ਮੰਗਿਆ ਉਨ੍ਹਾਂ ਕਿਹਾ ਕਿ ਵਰਕਰ ਹੋ ਕੇ ਜੋ ਪਬਲਿਕ ਨਾਲ ਮੁਲਾਕਾਤ ਹੋ ਸਕਦੀ ਹੈ ਵੱਡੇ ਲੀਡਰ ਬਣ ਕੇ ਨਹੀਂ ਕਾਂਗਰਸ ਦੇ ਵਰਕਰਾਂ ਨੂੰ ਉਨ੍ਹਾਂ ਨੇ ਯੂ ਪੀ ਵਿਚ ਵਰਕਰਾਂ ਦੀ ਹਾਲਾਤ ਤੋਂ ਜਾਣੂ ਕਰਾਇਆ ਉਨ੍ਹਾਂ ਕਿਹਾ ਕਿ ਸਰਕਾਰ ਦੇ ਨਾਲ ਹੀ ਤੁਹਾਡੀ ਇੱਜ਼ਤ ਹੈ ਉਨ੍ਹਾਂ ਕਿਹਾ ਕਿ ਪੈਰਾਸ਼ੂਟ ਰਾਹੀਂ ਆਉਣ ਵਾਲੇ ਲੀਡਰਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਏਗਾ

LEAVE A REPLY