• (ਪੰਜਾਬ ਦੈਨਿਕ ਨਿਊਜ਼) ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਉੱਤਰੀ ਜ਼ੋਨ ਵੱਲੋਂ ਬਿਜਲੀ ਚੋਰੀ ਖਿਲਾਫ ਵੱਡੇ ਪੱਧਰ ਤੇ ਛਾਪੇ ਮਾਰੇ ਗਏ ਅਤੇ 25.22 ਲੱਖ ਰੁਪਏ ਦਾ ਖਪਤਕਾਰਾਂ ਨੂੰ ਜੁਰਮਾਨਾ ਕੀਤਾ ਗਿਆ। ਸੀ.ਐਮ.ਡੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਏ.ਵੇਨੂੰ.ਪ੍ਰਸਾਦ ਅਤੇ ਡਾਇਰੈਕਟਰ ਵੰਡ ਇੰਜੀਨੀਅਰ ਡੀ.ਆਈ. ਪੀ.ਐੱਸ ਗਰੇਵਾਲ,ਜੇੈਨਿਦਰ ਦਾਨੀਆਂ ਮੁੱਖ ਇੰਜੀਨੀਅਰ ਵੰਡ ਉੱਤਰੀ ਜ਼ੋਨ ਵੱਲੋਂ ਦੱਸਿਆ ਗਿਆ ਕਿ ਇਸ ਸਮਾਜਿਕ ਬੁਰਾਈ ਨੂੰ ਦੂਰ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾਣਗੇ।ਉਨ੍ਹਾਂ ਵੱਲੋਂ ਦਿੱਤੀਆਂ ਗਈਆਂ ਹਿਦਾਇਤਾਂ ਮੁਤਾਬਿਕ 28-9-2020 ਤੋਂ 4-10-2020 ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਹਲਕਿਆਂ ਦੇ ਉੱਪ ਮੁੱਖ ਇੰਜੀ. ਕ੍ਰਮਵਾਰ ਇੰਜੀ. ਹਰਜਿੰਦਰ ਸਿੰਘ ਬਾਂਸਲ,ਇੰਜੀ. ਇੰਦਰਪਾਲ ਸਿੰਘ, ਇੰਜੀਨੀਅਰ ਪੀ ਐੱਸ ਖਾਂਬਾ ਅਤੇ ਇੰਜੀ. ਦੇਸ ਰਾਜ ਬੰਗੜ ਦੀ ਦੇਖ ਰੇਖ ਹੇਠ ਮਾਸ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਜਲੰਧਰ ਹਲਕੇ ਵਿੱਚ  3396 ਕੇਸ ਚੈੱਕ ਕੀਤੇ ਗਏ ਜਿਸ ਵਿੱਚ 34 ਕੇਸ ਚੋਰੀ ਦੇ 78 ਕੇਸ ਵਾਧੂ ਲੋਡ ਦੇ ਅਤੇ 14 ਕੇਸ ਯੂ.ਯੂ.ਈ ਦੇ ਸਨ। ਖਪਤਕਾਰਾਂ ਕੋਲੋਂ 16.18 ਲੱਖ ਰੁਪਏ ਦੀ ਰਕਮ ਚਾਰਜ ਕੀਤੀ ਗਈ।ਕਪੂਰਥਲੇ ਹਲਕੇ ਅਧੀਨ 2246 ਕੇਸ ਚੈੱਕ ਕੀਤੇ ਗਏ ਜਿਸ ਦੇ ਅਧੀਨ 10 ਕੇਸ ਚੋਰੀ ਦੇ,103 ਕੇਸ ਵਾਧੂ ਲੋਡ ਦੇ ਅਤੇ 2 ਕੇਸ ਯੂ.ਯੂ.ਈ ਦੇ ਸ।ਖਪਤਕਾਰਾਂ ਕੋਲੋਂ 5.27 ਲੱਖ ਰੁਪਏ ਦਾ ਜੁਰਮਾਨਾ ਚਾਰਜ ਕੀਤਾ ਗਿਆ।ਹੁਸ਼ਿਆਰਪੁਰ ਹਲਕੇ ਅਧੀਨ 762 ਕੇਸ ਚੈੱਕ ਕੀਤੇ ਗਏ ਜਿਸ ਵਿੱਚੋਂ 1 ਕੇਸ ਚੋਰੀ ਦੇ 3 ਕੇਸ ਵਾਧੂ ਲੋਡ ਦੇ ਅਤੇ 44 ਕੇਸ ਯੂ.ਯੂ.ਈ ਦੇ ਸਨ।ਖਪਤਕਾਰਾਂ ਕੋਲੋਂ 1.97 ਲੱਖ ਰੁਪਏ ਦੀ ਰਕਮ ਚਾਰਜ ਕੀਤੀ ਗਈ।ਨਵਾਂ ਸ਼ਹਿਰ ਹਲਕੇ ਅਧੀਨ ਤਿੰਨ ਸੌ ਤੇ ਅੱਤਰ ਕੇਸ ਚੈੱਕ ਕੀਤੇ ਗਏ ਜਿਨ੍ਹਾਂ ਵਿੱਚੋਂ 1 ਕੇਸ ਚੋਰੀ ਦਾ ਅਤੇ 25 ਕੇਸ ਵਾਧੂ ਲੋਡ ਦੇ ਸਨ।ਇਨ੍ਹਾਂ ਖਪਤਕਾਰਾਂ ਤੋਂ 1.80 ਲੱਖ ਰੁਪਏ ਦੀ ਰਾਸ਼ੀ ਚਾਰਜ ਕੀਤੀ ਗਈ। ਚੋਰੀ ਦੇ ਕੇਸਾਂ ਵਿੱਚ ਇਨ੍ਹਾਂ ਖਪਤਕਾਰਾਂ ਨੂੰ ਬਿਜਲੀ ਐਕਟ 2003 ਦੇ ਅਨੁਸਾਰ ਸੈਕਸ਼ਨ 135 ਦੇ ਅਧੀਨ ਥਾਣਿਆਂ ਵਿੱਚ ਪਰਚਾ ਦਰਜ ਕਰਵਾਇਆ ਜਾ ਰਿਹਾ ਹੈ। ਮੁੱਖ ਇੰਜੀਨੀਅਰ ਜੈਨਿਦਰ ਦਾਨੀਆਂ ਨੇ ਵੱਡਮੁੱਲੇ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਬਿਜਲੀ ਇੱਕ ਸਮਾਜਿਕ ਬੁਰਾਈ ਹੈ ਅਤੇ ਜੇਕਰ ਕੋਈ ਬਿਜਲੀ ਚੋਰੀ ਕਰਦਾ ਹੈ ਤਾਂ ਉਸ ਦੀ ਸੂਚਨਾ ਸਬੰਧਿਤ ਹਲਕਾ ਦਫ਼ਤਰ ਵਿੱਚ ਦਿੱਤੀ ਜਾਵੇ।ਸੂਚਨਾ ਦੇਣ ਵਾਲੇ ਵਿਅਕਤੀਆਂ ਨੂੰ ਵਿਸ਼ਵਾਸ ਦੁਆਇਆ ਜਾਂਦਾ ਹੈ ਕਿ ਉਨ੍ਹਾਂ ਦੀ ਪਛਾਣ ਨੂੰ ਗੁਪਤ ਰੱਖਿਆ ਜਾਵੇਗਾ।ਮੁੱਖ ਇੰਜੀਨੀਅਰ ਨੇ ਬਕਾਇਆ ਬਿੱਲਾਂ ਵਾਲੇ ਖਪਤਕਾਰਾਂ ਨੂੰ ਖਾਸ ਤੌਰ ਤੇ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਆਪਣੇ ਪੈਂਡਿੰਗ ਸਮੇਂ ਸਿਰ ਵਿਭਾਗ ਨੂੰ ਆਨਲਾਈਨ ਜਾਂ ਕੈਸ਼ ਕਾਊਂਟਰਾਂ ਤੇ ਜਮ੍ਹਾ ਕਰਵਾਉਣ ਤਾਂ ਜੋ ਉਹ ਖਪਤਕਾਰ ਬਿਜਲੀ ਕੁਨੈਕਸ਼ਨ ਕੱਟਣ ਤੋਂ ਬਚ ਸਕਣ।

LEAVE A REPLY