(ਪੰਜਾਬ ਦੈਨਿਕ ਨਿਊਜ਼ ) ਸੰਸਕਾਰ ਭਾਰਤੀ ਪੰਜਾਬ ਦੇ ਉਲੀਕੇ ਗਏ ਪ੍ਰੋਗਰਾਮਾਂ ਵਿੱਚੋਂ ਇੱਕ ਪ੍ਰੋਗਰਾਮ ‘ਮਾਂ ਬੋਲੀ ਸਦਕੇ’ ਜੋ ਕੇ ਹਰ ਮਹੀਨੇ ਦੇ ਆਖਰੀ ਐਤਵਾਰ ਹੋਇਆ ਕਰੇਗਾ ਉਸੇ ਲੜੀ ਤਹਿਤ ਪਹਿਲਾ ਸੰਸਕਾਰ ਭਾਰਤੀ ਦੇ ਫੇਸਬੁੱਕ ਅਤੇ ਯੂ-ਟਯੂਬ ਪੇਜ ਤੇ ਲਾਈਵ ਪ੍ਰਸਾਰਿਤ ਕੀਤਾ ਗਿਆ। ਇਸ ਵਿੱਚ ਪੰਜਾਬ ਦੀਆਂ ਮਹਾਨ ਸ਼ਖ਼ਸੀਅਤਾਂ ਕਵੀਆਂ ਦੇ ਰੂਪ ਵਿੱਚ ਸ਼ਾਮਿਲ ਹੋਈਆਂ। ਜਿੰਨਾ ਵਿੱਚ ਡਾ. ਸੁਲਤਾਨਾ ਬੇਗਮ ਜੀ, ਸ.ਹਰਵਿੰਦਰ ਸਿੰਘ ਜੀ, ਡਾ.ਮਨਮੋਹਨ ਸਿੰਘ ਜੀ, ਸ.ਦਰਸ਼ਨ ਬੁੱਟਰ ਜੀ ਅਤੇ ਸ਼੍ਰੀ.ਪ੍ਰਮੋਦ ਕੁਮਾਰ ਜੀ ਨੇ ਸਾਡੀ ਪਟਰਾਣੀ ਮਾਂ ਬੋਲੀ ਪੰਜਾਬੀ ਦੀ ਉਪਮਾ ਆਪਣੀਆਂ ਰਚਨਾਵਾਂ ਰਾਹੀਂ ਕੀਤੀ। ਇਸ ਪ੍ਰੋਗਰਾਮ ਦਾ ਸਵਾਗਤੀ ਭਾਸ਼ਣ ਡਾ. ਸੁਖਮਿੰਦਰ ਕੌਰ ਬਰਾੜ (ਸੁੱਖੀ ਬਰਾੜ) ਪ੍ਰਧਾਨ ਪੰਜਾਬ ਸੰਸਕਾਰ ਭਾਰਤੀ ਨੇ ਦਿੱਤਾ। ਧੰਨਵਾਦੀ ਬੋਲ ਦੀਪਕ ਮਖੀਜਾ ਮਹਾਮੰਤਰੀ ਪੰਜਾਬ ਸੰਸਕਾਰ ਭਾਰਤੀ ਨੇ ਬੋਲੇ ਤੇ ਮੰਚ ਸੰਚਾਲਨ ਸੁਚੱਜੇ ਤੇ ਸੁਹਿਰਦ ਢੰਗ ਨਾਲ ਡਾ. ਬਬੀਤਾ ਜੈਨ ਜੀ ਨੇ ਕੀਤਾ। ਪ੍ਰੋਗਰਾਮ ਦਾ ਨਿਰਦੇਸ਼ਨ ਤੇ ਸੋਸ਼ਲ ਮੀਡੀਆ ਦੀ ਸੇਵਾ ਗੁਰਵਿੰਦਰ ਸਿੰਘ ਜੀ ਨੇ ਨਿਭਾਈ। ਮਾਂ ਬੋਲੀ ਦੇ ਸਤਿਕਾਰ ਪਿਆਰ ਲਈ ਇਸ ਪ੍ਰੋਗਰਾਮ ਨਾਲ ਜੁੜਕੇ ਦਰਸ਼ਕਾਂ ਨੇ ਮਾਂ ਬੋਲੀ ਦੇ ਵਾਰਿਸ ਹੋਣ ਦਾ ਸਬੂਤ ਦਿੱਤਾ।

LEAVE A REPLY