(ਪੰਜਾਬ ਦੈਨਿਕ ਨਿਊਜ਼ ) ਸਰਕਾਰ ਵੱਲੋਂ ਲੋਕਾਂ ਦੀ ਸਿਹਤ ਦਾ ਧਿਆਨ ਰੱਖਣ ਲਈ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ,ਇਸੇ ਕੜੀ ਦੇ ਤਹਿਤ ਹੁਣ ਹਲਵਾਈਆਂ ਦੀਆਂ ਦੁਕਾਨਾਂ ਉਤੇ ਮਿਲਣ ਵਾਲੇ ਖਾਣ-ਪੀਣ ਵਾਲੇ ਸਾਮਾਨ ਦੀ ਗੁਣਵੱਤਾ ਵਿਚ ਸੁਧਾਰ ਕਰਨ ਲਈ ਨਵੇਂ ਨਿਯਮ ਲਾਗੂ ਕਰ ਦਾ ਫੈਸਲਾ ਕੀਤਾ ਹੈ। 1 ਅਕਤੂਬਰ 2020 ਤੋਂ ਗਲੀ-ਮੁਹੱਲਿਆਂ ਵਿਚ ਵੀ ਮਠਿਆਈਆਂ ਦੀਆਂ ਦੁਕਾਨਾਂ ਨੂੰ ਪਰਾਤਾਂ ਅਤੇ ਡੱਬਿਆਂ ਵਿੱਚ ਰੱਖੀਆਂ ਮਠਿਆਈਆਂ ਦੀ ‘ਨਿਰਮਾਣ ਮਿਤੀ’ ਅਤੇ ‘ ਵਰਤੋਂ ਦੀ ਮਿਆਦ (Best Before Date) ਜਿਹੇ ਵੇਰਵਿਆਂ ਦਾ ਜ਼ਿਕਰ ਕਰਨਾ ਲਾਜ਼ਮੀ ਹੈ। ਮੌਜੂਦਾ ਸਮੇਂ, ਡੱਬਾਬੰਦ ਮਿਠਾਈਆਂ ਦੇ ਬਕਸੇ ਉਤੇ ਇਨ੍ਹਾਂ ਵੇਰਵਿਆਂ ਦਾ ਜ਼ਿਕਰ ਕਰਨਾ ਲਾਜ਼ਮੀ ਹੈ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨੇ (FSSAI-Food Safety and Standards Authority of India) ਨਵੇਂ ਨਿਯਮ ਜਾਰੀ ਕੀਤੇ ਹਨ।ਇਸ ਤਰ੍ਹਾਂ ਦੇ ਨਿਯਮ ਬਣਨ ਨਾਲ ਆਮ ਲੋਕਾਂ ਨੂੰ ਵਧੀਆ ਦੀ ਸੁਵਿਧਾ ਮਿਲੇਗੀ

LEAVE A REPLY