ਸੰਗਰੂਰ (ਪੰਜਾਬ ਦੈਨਿਕ ਨਿਊਜ਼ )ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀ ਐੱਮ ਡੀ ਚੇਅਰਮੈਨ ਏ ਵੇਣੂ ਪ੍ਰਸ਼ਾਦ ਅਤੇ ਚੀਫ ਇੰਜਨੀਅਰ ਇੰਫੋਰਸਮੈਂਟ ਇੰਜ: ਰਾਜੇਸ਼ ਕੁਮਾਰ ਭਾਰਦਵਾਜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਜ ਰਾਜਿੰਦਰ ਸਿੰਘ ਸਰਾਓ, ਡਿਪਟੀ ਚੀਫ ਇੰਜਨੀਅਰ ਇੰਫੋਰਸਮੈਂਟ ਪਟਿਆਲਾ ਦੀ ਨਿਗਰਾਨੀ ਹੇਠ ਪਿੰਡ ਰਾਮਪੁਰਾ (ਸੰਗਰੂਰ) ਵਿਖੇ ਇਕ ਕੈਟਲ ਫੀਡ ਫੈਕਟਰੀ ਨੂੰ ਉਡਣ ਦਸਤਾ ਟੀਮ ਸੰਗਰੂਰ ਵਲੋਂ ਬਿਜਲੀ ਚੋਰੀ ਕਰਦੇ ਫੜਿਆ ਹੈ। ਜਿਸ ਨੂੰ ਤਕਰੀਬਨ 57 ਲੱਖ ਰੁਪਏ ਜੁਰਮਾਨਾ ਚਾਰਜ ਕੀਤਾ ਗਿਆ ਹੈ।ਇਸ ਤੋਂ ਇਲਾਵਾ ਬਿਜਲੀ ਚੋਰੀ ਕਰਨ ਵਾਲੇ ਵਿਅਕਤੀ ਵਿਰੁੱਧ ਬਿਜਲੀ ਐਕਟ 2003 ਤਹਿਤ ਐੱਫ ਆਈ ਆਰ ਦਰਜ ਕਰਨ ਲਈ ਹਦਾਇਤਾਂ ਕਰ ਦਿਤੀਆਂ ਗਈਆਂ ਹਨ।

LEAVE A REPLY